26.6 C
Patiāla
Sunday, April 28, 2024

ਫੋਨ ਕਾਲ ’ਤੇ ਹੋਈ ਗੱਲਬਾਤ ਰਾਹੀਂ ਰਿਸ਼ਵਤ ਲੈਣ-ਦੇਣ ਬਾਰੇ ਖੁਲਾਸਾ

Must read


ਬੇਅੰਤ ਸਿੰਘ ਸੰਧੂ

ਪੱਟੀ, 5 ਅਗਸਤ

ਪੁਲੀਸ ਚੌਕੀ ਘਰਿਆਲਾ ਦੇ ਇੰਚਾਰਜ ਥਾਣੇਦਾਰ ਨਿਰਮਲ ਸਿੰਘ ਤੇ ਗੁਰਮੀਤ ਸਿੰਘ ਵਾਸੀ ਵਲਟੋਹਾ ਦਰਮਿਆਨ ਇੱਕ ਪੁਲੀਸ ਕੇਸ ਦੇ ਸਬੰਧ ਵਿੱਚ ਕਥਿਤ ਰਿਸ਼ਵਤ ਦੇਣ-ਲੈਣ ਵਾਲੀ ਫੋਨ ’ਤੇ ਹੋਈ ਗੱਲਬਾਤ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪਿੰਡ ਰਾਮ ਖਾਰਾ ਦੇ ਵਸਨੀਕ ਅਵਤਾਰ ਸਿੰਘ ਦੇ ਬਿਆਨਾਂ ’ਤੇ ਪੁਲੀਸ ਥਾਣਾ ਸਦਰ ਪੱਟੀ ’ਚ ਕੇਸ ਦਰਜ ਕੀਤਾ ਗਿਆ ਸੀ। ਮੁੱਦਈ ਧਿਰ ਦੇ ਕਰੀਬੀ ਗੁਰਮੀਤ ਸਿੰਘ ਵਲਟੋਹਾ ਨੇ ਦੱਸਿਆ ਕਿ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਤੋਂ ਖਫ਼ਾ ਗੁਰਮੀਤ ਸਿੰਘ ਤੇ ਥਾਣੇਦਾਰ ਨਿਰਮਲ ਸਿੰਘ ਦਰਮਿਆਨ ਹੋਈ ਕਾਲ ਨੇ ਕੇਸ ਨਾਲ ਸਬੰਧਤ ਰਿਸ਼ਵਤ ਲੈਣ-ਦੇਣ ਦੇ ਰਾਜ਼ ਖੋਲ੍ਹੇ ਹਨ। ਕਾਲ ’ਚ ਗੁਰਮੀਤ ਸਿੰਘ ਪੁਲੀਸ ਵੱਲੋਂ ਕੇਸ ਦਰਜ ਕਰਨ ਬਦਲੇ ਏਐੱਸਆਈ ਗੁਰਦਿਆਲ ਸਿੰਘ ਵੱਲੋਂ ਦੋ ਪੁਲੀਸ ਅਧਿਕਾਰੀਆਂ ਦੇ ਨਾਂ ’ਤੇ 25,000 ਰੁਪਏ ਰਿਸ਼ਵਤ ਦਾ ਦੋਸ਼ ਲਗਾਉਂਦਿਆਂ ਐੱਸਐੱਚਓ ਹਰਜਿੰਦਰ ਸਿੰਘ ਤੱਕ 10,000 ਰੁਪਏ ਨਾ ਪਹੁੰਚਾਉਣ ਦੀ ਗੱਲ ਆਖੀ ਜਾ ਰਹੀ ਹੈ, ਉੱਥੇ ਫੋਨ ਕਾਲ ’ਚ ਥਾਣੇਦਾਰ ਨਿਰਮਲ ਸਿੰਘ ਵੱਲੋਂ ਐੱਸਐੱਚਓ ਤੱਕ ਰਿਸ਼ਵਤ ਦੇ ਪੈਸੇ ਪਹੁੰਚਾਉਣ ਦਾ ਅਧਿਕਾਰ ਪੁਲੀਸ ਪਾਸ ਹੋਣ ਦੀ ਗੱਲ ਕਰਦਿਆਂ ਰਿਸ਼ਵਤ ਦੇ ਪੈਸੇ ਲੈਣ-ਦੇਣ ਨੂੰ ਕਬੂਲ ਕੀਤਾ ਜਾ ਰਿਹਾ ਹੈ।

ਮਾਮਲੇ ਦੀ ਜਾਂਚ ਜਾਰੀ: ਡੀਐੱਸਪੀ

ਡੀਐੱਸਪੀ ਪੱਟੀ ਜਸਪਾਲ ਸਿੰਘ ਢਿੱਲੋਂ ਨੇ ਕਿਹਾ ਕਿ ਵਾਇਰਲ ਹੋਈ ਆਡੀਓ ਕਾਲ ਉਨ੍ਹਾਂ ਦੇ ਧਿਆਨ ਵਿੱਚ ਹੈ ਜਿਸ ’ਤੇ ਪੁਲੀਸ ਚੌਕੀ ਇੰਚਾਰਜ ਘਰਿਆਲਾ ਨਿਰਮਲ ਸਿੰਘ ਤੇ ਥਾਣੇਦਾਰ ਗੁਰਦਿਆਲ ਸਿੰਘ ਨੂੰ ਮੁਅੱਤਲ ਕਰ ਕੇ ਪੁਲੀਸ ਲਾਈਨ ਤਰਨ ਤਾਰਨ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।



News Source link

- Advertisement -

More articles

- Advertisement -

Latest article