36.3 C
Patiāla
Friday, May 10, 2024

ਨਗਰ ਕੌਂਸਲ ਦੇ ਸਫਾਈ ਸੇਵਕਾਂ ਵੱਲੋਂ ਰੋਸ ਵਿਖਾਵਾ

Must read


ਪੱਤਰ ਪ੍ਰੇਰਕ

ਤਰਨ ਤਾਰਨ, 4 ਅਗਸਤ

ਸਥਾਨਕ ਨਗਰ ਕੌਂਸਲ ਦੇ ਸਫਾਈ ਸੇਵਕਾਂ ਅਤੇ ਹੋਰਨਾਂ ਕੱਚੇ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ਼ ਅੱਜ ਇਥੇ ਰੋਸ ਵਿਖਾਵਾ ਕਰਕੇ ਸਰਕਾਰ ਦੇ ਕਥਿਤ ‘ਝੁੂਠਾਂ ਦੀ ਪੰਡ’ ਸਾੜੀ| ਸਫਾਈ ਸੇਵਕਾਂ ਦੇ ਸੂਬਾ ਆਗੂ ਰਮੇਸ਼ ਕੁਮਾਰ ਸ਼ੇਰਗਿੱਲ ਦੀ ਅਗਵਾਈ ਵਿੱਚ ਸਫਾਈ ਸੇਵਕ ਯੂਨੀਅਨ ਅਤੇ ਨਗਰ ਪਾਲਿਕਾ ਕਰਮਚਾਰੀ ਸੰਗਠਨ ਵੱਲੋਂ ਸਾਂਝੇ ਤੌਰ ’ਤੇ ਕੀਤੇ ਇਸ ਰੋਸ ਵਿਖਾਵੇ ਵਿੱਚ ਸਫਾਈ ਸੇਵਕਾਂ, ਸੀਵਰਮੈਨ, ਮਾਲੀ ਅਤੇ ਹੋਰ ਮੁਲਾਜ਼ਮਾਂ ਨੇ ਭਾਗ ਲਿਆ| ਵਿਖਾਵਾਕਾਰੀਆਂ ਨੇ ਸ਼ਹਿਰ ਦੇ ਬਾਜ਼ਾਰਾਂ, ਸੜਕਾਂ ’ਤੇ ਮਾਰਚ ਕਰਕੇ ਤਹਿਸੀਲ ਚੌਕ ਵਿੱਚ ਇਕ ਰੈਲੀ ਕੀਤੀ|

ਇਸ ਮੌਕੇ ਵਿਖਾਵਾਕਾਰੀਆਂ ਨੂੰ ਸੂਬਾ ਆਗੂ ਰਮੇਸ਼ ਕੁਮਾਰ ਸ਼ੇਰਗਿੱਲ ਤੋਂ ਇਲਾਵਾ ਸੁਰਜੀਤ ਕੁਮਾਰ, ਨਿੰਦੀ, ਆਸ਼ੂ, ਕਾਲਾ, ਬਲਵਿੰਦਰ ਸਿੰਘ, ਬੱਬਲੀ, ਰਾਜ ਕੁਮਾਰੀ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਵਲੋਂ ਲਗਾਤਾਰ ਝੂਠ ਬੋਲ ਕੇ ਮੁਲਾਜ਼ਮਾਂ ਦੀਆਂ ਮੰਗਾਂ ਮੰਨੇ ਜਾਣ ਦੀ ਪ੍ਰਕਿਰਿਆ ਨੂੰ ਲਟਕਾਇਆ ਜਾ ਰਿਹਾ ਹੈ| ਆਗੂਆਂ ਨੇ ਕਿਹਾ ਕਿ ਸਫਾਈ ਸੇਵਕਾਂ, ਸੀਵਰਮੈਨ ਆਦਿ ਨੂੰ ਸਰਕਾਰ ਨੇ ਤਿੰਨ ਸਾਲ ਦੀ ਸੇਵਾ ’ਤੇ ਪੱਕਿਆਂ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਸੀ ਪਰ ਉਸ ਨੂੰ ਰੱਦ ਕਰਕੇ ਸਰਕਾਰ ਨੇ 10 ਸਾਲ ਦੀ ਸੇਵਾ ਤੇ ਉਨ੍ਹਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਜਿਹੜਾ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਭਗੌੜਿਆਂ ਹੋਣ ਦੇ ਬਰਾਬਰ ਹੈ|

ਆਗੂਆਂ ਨੇ ਤਿੰਨ ਸਾਲ ਦੀ ਸੇਵਾ ਵਾਲੇ ਸਾਰੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕੀਤੇ ਜਾਣ ਸਮੇਤ ਹੋਰ ਮੰਗਾਂ ਵੀ ਮੰਨੇ ਜਾਣ ਦੀ ਮੰਗ ਕੀਤੀ|



News Source link

- Advertisement -

More articles

- Advertisement -

Latest article