32.1 C
Patiāla
Friday, May 17, 2024

ਕੇਂਦਰੀ ਮੰਤਰੀ ਮੰਡਲ ਵੱਲੋਂ 6.4 ਲੱਖ ਪਿੰਡਾਂ ਨੂੰ ਬ੍ਰਾਡਬੈਂਡ ਨਾਲ ਜੋੜਨ ਲਈ 1.39 ਲੱਖ ਕਰੋੜ ਰੁਪਏ ਮਨਜ਼ੂਰ

Must read


ਨਵੀਂ ਦਿੱਲੀ, 5 ਅਗਸਤ

ਕੇਂਦਰੀ ਮੰਤਰੀ ਮੰਡਲ ਨੇ ‘ਭਾਰਤ ਨੈੱਟ ਪ੍ਰਾਜੈਕਟ’ ਤਹਿਤ ਦੇਸ਼ ਦੇ 6.4 ਲੱਖ ਪਿੰਡਾਂ ਨੂੰ ਬ੍ਰਾਡਬੈਂਡ ਨਾਲ ਜੋੜਨ ਲਈ 1.39 ਲੱਖ ਕਰੋੜ ਰੁਪਏ ਦੀ ਲਾਗਤ ਵਾਲੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਹੈ। ਸੂਤਰਾਂ ਅਨੁਸਾਰ ਇਸ ਸਮੇਂ ‘ਭਾਰਤ ਨੈੱਟ ਪ੍ਰਾਜੈਕਟ’ ਤਹਿਤ 1.94 ਲੱਖ ਪਿੰਡ ਬ੍ਰਾਡਬੈਂਡ ਨਾਲ ਜੁੜ ਚੁੱਕੇ ਹਨ ਅਤੇ ਢਾਈ ਸਾਲਾਂ ’ਚ ਬਾਕੀ ਪਿੰਡ ਵੀ ਜੁੜ ਜਾਣਗੇ। ਇੱਕ ਸੂਤਰ ਨੇ ਕਿਹਾ, ‘‘ਸ਼ੁੱਕਰਵਾਰ ਸ਼ਾਮ ਨੂੰ ਹੋਈ ਮੀਟਿੰਗ ਵਿੱਚ ਮੰਤਰੀ ਮੰਡਲ ਨੇ ਦੇਸ਼ ਦੇ ਸਾਰੇ ਪਿੰਡਾਂ ਨੂੰ ਆਪਟੀਕਲ ਫਾਈਬਰ ਆਧਾਰਿਤ ਕਨੈਕਟੀਵਿਟੀ ਮੁਹੱਈਆ ਕਰਵਾਉਣ ਲਈ 1,39,579 ਕਰੋੜ ਰੁਪਏ ਨੂੰ ਮਨਜ਼ੂਰੀ ਦਿੱਤੀ ਹੈ।’’ -ਪੀਟੀਆਈ



News Source link

- Advertisement -

More articles

- Advertisement -

Latest article