33.1 C
Patiāla
Wednesday, May 15, 2024

ਮੋਦੀ 6 ਨੂੰ ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਦਾ ਉਦਘਾਟਨ ਕਰਨਗੇ, ਪੰਜਾਬ ਦੇ 22 ਸਟੇਸ਼ਨ ਸ਼ਾਮਲ

Must read


ਨਵੀਂ ਦਿੱਲੀ, 4 ਅਗਸਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਅਗਸਤ ਨੂੰ ਵੀਡੀਓ ਕਾਨਫਰੰਸ ਰਾਹੀਂ ਦੇਸ਼ ਭਰ ਦੇ 508 ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਪੁਨਰ ਵਿਕਾਸ ਦਾ ਨੀਂਹ ਪੱਥਰ ਰੱਖਣਗੇ। ਪ੍ਰਧਾਨ ਮੰਤਰੀ, ਜਿਨ੍ਹਾਂ ਰੇਲਵੇ ਸਟੇਸ਼ਨਾਂ ਦੇ ਨਵੀਨੀਕਰਨ ਲਈ ਨੀਂਹ ਪੱਥਰ ਰੱਖਣਗੇ, ਉਨ੍ਹਾਂ ਵਿੱਚ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਵਿੱਚ 55-55, ਬਿਹਾਰ ਵਿੱਚ 49, ਮਹਾਰਾਸ਼ਟਰ ਵਿੱਚ 44, ਪੱਛਮੀ ਬੰਗਾਲ ਵਿੱਚ 37, ਮੱਧ ਪ੍ਰਦੇਸ਼ ਵਿੱਚ 34, ਅਸਾਮ ਵਿੱਚ 32, ਉੜੀਸਾ ਵਿੱਚ 25, ਪੰਜਾਬ ਵਿੱਚ 22, ਗੁਜਰਾਤ ਅਤੇ ਤਿਲੰਗਾਨਾ ਵਿੱਚ 21-21, ਝਾਰਖੰਡ ਵਿੱਚ 20, ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ਵਿੱਚ 18-18 ਸਟੇਸ਼ਨ ਹਨ। ਇਨ੍ਹਾਂ ਵਿੱਚ ਹਰਿਆਣਾ ਦੇ 15 ਅਤੇ ਕਰਨਾਟਕ ਦੇ 13 ਸਟੇਸ਼ਨ ਸ਼ਾਮਲ ਹਨ। ਇਸ ਪ੍ਰਾਜੈਕਟ ਦੀ ਲਾਗਤ 24,470 ਕਰੋੜ ਰੁਪਏ ਹੋਵੇਗੀ ਅਤੇ ਇਹ ਯਾਤਰੀਆਂ ਨੂੰ ਆਧੁਨਿਕ ਸਹੂਲਤਾਂ ਪ੍ਰਦਾਨ ਕਰੇਗਾ।



News Source link
#ਮਦ #ਨ #ਦਸ਼ #ਦ #ਰਲਵ #ਸਟਸ਼ਨ #ਦ #ਨਵਨਕਰਨ #ਦ #ਉਦਘਟਨ #ਕਰਨਗ #ਪਜਬ #ਦ #ਸਟਸ਼ਨ #ਸ਼ਮਲ

- Advertisement -

More articles

- Advertisement -

Latest article