38.2 C
Patiāla
Friday, May 3, 2024

ਮਕਾਨ ਨੁਕਸਾਨੇ ਜਾਣ ਕਾਰਨ ਕਲੋਨੀ ਵਾਸੀਆਂ ਵੱਲੋਂ ਨਾਅਰੇਬਾਜ਼ੀ

Must read


ਨਿੱਜੀ ਪੱਤਰ ਪ੍ਰੇਰਕ

ਰਾਜਪੁਰਾ, 31 ਜੁਲਾਈ

ਇੱਥੇ ਢਕਾਨਸੂ ਰੋਡ ’ਤੇ ਸਥਿਤ ਗੁਰੂ ਤੇਗ਼ ਬਹਾਦਰ ਕਲੋਨੀ ਵਾਸੀਆਂ ਨੇ ਕਲੋਨੀ ਬਣਾਉਣ ਵਾਲ਼ੇ ਡੀਲਰ ਵੱਲੋਂ ਉਨ੍ਹਾਂ ਦੇ ਮਕਾਨਾਂ ’ਤੇ ਘਟੀਆ ਸਮੱਗਰੀ ਲਾ ਕੇ ਉਨ੍ਹਾਂ ਨੂੰ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾਏ ਹਨ। ਉਨ੍ਹਾਂ ਨੇ ਡੀਲਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ। ਕਲੋਨੀ ਵਾਸੀ ਦਿੱਤੇ ਹੋਏ ਪੈਸੇ ਵਾਪਸ ਕਰਨ ਦੀ ਮੰਗ ਕਰ ਰਹੇ ਸਨ।

ਇਸ ਸਬੰਧੀ ਕਲੋਨੀ ਵਾਸੀ ਜਸਵੀਰ ਕੌਰ, ਰੇਖਾ ਸ਼ਰਮਾ, ਅਵਤਾਰ ਸਿੰਘ, ਸੁਰਜੀਤ ਕੌਰ, ਸੋਨੀ, ਕਾਂਤਾ ਦੇਵੀ , ਹਰਸ਼, ਸਨੀ ਸਿੰਘ, ਸੁਖਵਿੰਦਰ ਕੌਰ, ਪਰਸ਼ੂ ਰਾਮ, ਬਲਕਾਰ, ਸੁਮਨ ਰਾਣੀ, ਵਿਕਾਸ ਸ਼ਰਮਾ, ਪਰਮਜੀਤ ਕੌਰ, ਲੱਕੀ, ਵੰਦਨਾ ਰਾਣੀ ਅਤੇ ਹੋਰਨਾਂ ਨੇ ਦੱਸਿਆ ਕਿ ਉਨ੍ਹਾਂ ਨੇ 8 ਤੋਂ 15 ਲੱਖ ਰੁਪਏ ਦੇ ਕੇ ਡੀਲਰ ਤੋਂ ਬਣੇ ਬਣਾਏ ਮਕਾਨ ਖ਼ਰੀਦੇ ਸਨ। ਅਜੇ ਮਕਾਨ ਬਣਾਏ ਨੂੰ ਕੇਵਲ ਦੋ ਸਾਲ ਹੀ ਹੋਏ ਹਨ ਕਿ ਫਰਸ਼ ਹੇਠਾਂ ਧੱਸ ਗਏ ਹਨ, ਮਕਾਨ ਦੇ ਚਾਰੋਂ ਪਾਸੇ ਤਰੇੜਾਂ ਆ ਗਈਆਂ ਹਨ ਤੇ ਟਾਈਲਾਂ ਟੁੱਟ ਚੁੱਕੀਆਂ ਹਨ। ਗੰਦਾ ਪਾਣੀ ਘਰਾਂ ਦੇ ਚਾਰ ਚੁਫੇਰੇ ਖੜ੍ਹਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਡੀਲਰ ਨੇ ਮਕਾਨ ਵੇਚੇ ਸਨ ਤਾਂ ਉਸ ਨੇ ਮਕਾਨਾਂ ਦੀ 20 ਸਾਲ ਲਈ ਗਾਰੰਟੀ ਚੁੱਕੀ ਸੀ ਪਰ ਹੁਣ ਕੋਈ ਹੱਥ ਪੱਲਾ ਨਹੀਂ ਫੜਾ ਰਿਹਾ ਹੈ।

ਇਸ ਸਬੰਧੀ ਡੀਲਰ ਮੰਗਤ ਸਿੰਘ ਨੇ ਕਿਹਾ ਕਿ ਭਾਰੀ ਬਰਸਾਤ ਹੋਣ ਕਾਰਨ ਇਹ ਸਮੱਸਿਆ ਆਈ ਹੈ। ਇਹ ਸਮੱਸਿਆ ਕੇਵਲ ਇਨ੍ਹਾਂ ਦੀ ਨਹੀਂ ਹੈ ਬਲਕਿ ਸਾਰੇ ਪੰਜਾਬ ਵਿਚ ਅਜਿਹੇ ਹਾਲਾਤ ਹਨ। ਉਨ੍ਹਾਂ ਕਿਹਾ ਕਿ ਉਹ ਟੁੱਟ ਚੁੱਕੇ ਮਕਾਨਾਂ ਦੀ ਆਪਣੇ ਖ਼ਰਚੇ ’ਤੇ ਮੁਰੰਮਤ ਕਰ ਕੇ ਦੇਣਗੇ।



News Source link

- Advertisement -

More articles

- Advertisement -

Latest article