29.1 C
Patiāla
Saturday, May 4, 2024

ਗੁਰਦਾਸਪੁਰ: ਮੋਟਰਸਾਈਕਲ ਏਜੰਸੀ ’ਚ 20 ਲੱਖ ਦਾ ਗ਼ਬਨ ਕਰਨ ਦੇ ਦੋਸ਼ ਹੇਠ ਅਕਾਊਂਟੈਂਟ ਖ਼ਿਲਾਫ਼ ਮਾਮਲਾ ਦਰਜ

Must read


ਕੇਪੀ ਸਿੰਘ

ਗੁਰਦਾਸਪੁਰ, 29 ਜੁਲਾਈ

ਰਾਇਲ ਐਨਫੀਲਡ ਮੋਟਰਸਾਈਕਲ ਏਜੰਸੀ ਵਿੱਚ ਅਕਾਊਂਟੈਂਟ ਔਰਤ ਖ਼ਿਲਾਫ਼ 20 ਲੱਖ ਰੁਪਏ ਦਾ ਗ਼ਬਨ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਇੱਥੋਂ ਦੀ ਸਰਕਾਰੀ ਕਾਲਜ ਰੋਡ ਸਥਿਤ ਅਜੀਤ ਮੋਟਰਜ਼ ਦੇ ਮਾਲਕ ਸੰਦੀਪ ਸਿੰਘ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਅਨੁਰਾਧਾ ਸ਼ਰਮਾ ਵਾਸੀ ਨੰਗਲ ਕੋਟਲੀ, ਗੁਰਦਾਸਪੁਰ ਸਾਲ 2016 ਤੋਂ ਉਨ੍ਹਾਂ ਦੀ ਏਜੰਸੀ ਵਿੱਚ ਅਕਾਊਂਟੈਂਟ ਸੀ। ਅਕਤੂਬਰ 2022 ਨੂੰ ਉਸ ਨੇ ਆਪਣੀ ਮਰਜ਼ੀ ਨਾਲ ਏਜੰਸੀ ਦੇ ਪੈਸਿਆਂ ਦੇ ਲੈਣ ਦੇਣ ਦਾ ਹਿਸਾਬ ਕਿਤਾਬ ਦਿੱਤੇ ਬਗੈਰ ਨੌਕਰੀ ਛੱਡ ਦਿੱਤੀ। ਹਿਸਾਬ ਕਿਤਾਬ ਪੁੱਛਣ ’ਤੇ ਉਹ ਟਾਲ-ਮਟੋਲ ਕਰਦੀ ਰਹੀ। ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਸ ਨੇ ਹਿਸਾਬ ਕਿਤਾਬ ਚੈੱਕ ਕੀਤਾ ਤਾਂ ਪਤਾ ਲੱਗਿਆ ਕਿ ਸਾਲ 2021-2022 ਦੌਰਾਨ ਕਰੀਬ 20 ਲੱਖ ਰੁਪਏ ਦਾ ਕਥਿਤ ਗ਼ਬਨ ਕੀਤਾ ਗਿਆ ਹੈ। ਡੀਐੱਸਪੀ ਵੱਲੋਂ ਮਾਮਲੇ ਦੀ ਜਾਂਚ ਮਗਰੋਂ ਅਨੁਰਾਧਾ ਸ਼ਰਮਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।



News Source link

- Advertisement -

More articles

- Advertisement -

Latest article