30.2 C
Patiāla
Friday, May 10, 2024

ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਅੱਗ ਲੱਗਣ ਕਾਰਨ ਦੋ ਲੜਕੀਆਂ ਦੀ ਮੌਤ

Must read


ਖੇਤਰੀ ਪ੍ਰਤੀਨਿਧ

ਚੰਡੀਗੜ੍ਹ, 24 ਜੁਲਾਈ

ਚੰਡੀਗੜ੍ਹ ਦੇ ਸਨਅਤੀ ਖੇਤਰ ਫੇਜ਼ ਦੋ ਦੇ ਪਲਾਟ ਨੰਬਰ 26/3 ਵਿੱਚ ਰਜਾਈਆਂ ਤੇ ਗੱਦਿਆਂ ਦੇ ਗੁਦਾਮ ਵਿੱਚ ਅੱਗ ਲੱਗਣ ਕਾਰਨ ਦੋ ਲੜਕੀਆਂ ਦੀ ਮੌਤ ਹੋ ਗਈ, ਜਦੋਂਕਿ ਤਿੰਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਜਾਣਕਾਰੀ ਅਨੁਸਾਰ ਇਥੇ ਸਨਅਤੀ ਖੇਤਰ ਸਥਿਤ ਇਸ ਪਲਾਟ ਦੀ ਬੇਸਮੈਂਟ ਵਿੱਚ ਬਣੇ ਰਜਾਈਆਂ ਦੇ ਗੁਦਾਮ ਵਿੱਚ ਅਚਾਨਕ ਅੱਗ ਲੱਗ ਗਈ। ਇੱਥੇ ਮੌਜੂਦ ਪੰਜ ਲੜਕੀਆਂ ਬੇਹੋਸ਼ ਹੋ ਗਈਆਂ ਸਨ। ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਜੋਤੀ ਤੇ ਸੁਹਾਨੀ ਵਾਸੀ ਰਾਮ ਦਰਬਾਰ ਵਜੋਂ ਹੋਈ ਹੈ। ਸਪਨਾ, ਕਿਰਨ ਅਤੇ ਅਨੀਤਾ ਜ਼ਖ਼ਮੀ ਹਨ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਲਗਪਗ ਦੋ ਘੰਟਿਆਂ ਵਿੱਚ ਅੱਗ ’ਤੇ ਕਾਬੂ ਪਾਇਆ।



News Source link

- Advertisement -

More articles

- Advertisement -

Latest article