45.6 C
Patiāla
Sunday, May 19, 2024

ਨੇਤਨਯਾਹੂ ਨੂੰ ਹਸਪਤਾਲ ਤੋਂ ਛੁੱਟੀ ਮਿਲੀ – punjabitribuneonline.com

Must read


ਯੇਰੂਸ਼ਲਮ, 24 ਜੁਲਾਈ

ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਪੇਸਮੇਕਰ ਲਗਾਉਣ ਦੇ ਅਪਰੇਸ਼ਨ ਮਗਰੋਂ ਅੱਜ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਨ੍ਹਾਂ ਨੂੰ ਨਿਆਂਇਕ ਸੁਧਾਰ ਸਬੰਧੀ ਵਿਵਾਦਤ ਬਿੱਲ ਨੂੰ ਲੈ ਕੇ ਸੰਸਦ ਵਿੱਚ ਅਹਿਮ ਵੋਟਿੰਗ ਤੋਂ ਇੱਕ ਦਿਨ ਪਹਿਲਾਂ ਡਿਸਚਾਰਜ ਕੀਤਾ ਗਿਆ ਹੈ। ਇਸ ਬਿੱਲ ਦੇ ਕਾਨੂੰਨ ਬਣਨ ਮਗਰੋਂ ਮੌਜੂਦਾ ਨਿਆਂਇਕ ਸ਼ਕਤੀਆਂ ਘਟਣ ਦੀ ਸੰਭਾਵਨਾ ਹੈ। ਪੇਸਮੇਕਰ ਲਗਾਉਣ ਦੇ ਅਪਰੇਸ਼ਨ ਤੋਂ ਇੱਕ ਹਫ਼ਤਾ ਪਹਿਲਾਂ ਨੇਤਨਯਾਹੂ (73) ਨੂੰ ਸਰੀਰ ਵਿੱਚ ਪਾਣੀ ਦੀ ਘਾਟ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਇਸ ਦੌਰਾਨ ਉਸ ਦੇ ਸਰੀਰ ਵਿੱਚ ਦਿਲ ਦੀ ਧੜਕਨ ’ਤੇ ਨਜ਼ਰ ਰੱਖਣ ਵਾਲਾ ਇੱਕ ਉਪਕਰਨ ਲਗਾਇਆ ਗਿਆ ਸੀ। ਪੇਸਮਕੇਰ ਅਜਿਹਾ ਉਪਕਰਨ ਹੈ, ਜੋ ਦਿਲ ਦੇ ਧੜਕਨ ਵਿੱਚ ਮਦਦ ਕਰਦਾ ਹੈ। –ਪੀਟੀਆਈ



News Source link

- Advertisement -

More articles

- Advertisement -

Latest article