29.1 C
Patiāla
Wednesday, May 8, 2024

ਮਨੀਪੁਰ ਵਿੱਚ ਦੋ ਔਰਤਾਂ ਦੀ ਜਬਰ-ਜਨਾਹ ਮਗਰੋਂ ਹੱਤਿਆ

Must read


ਇੰਫਾਲ, 22 ਜੁਲਾਈ
ਇੰਫਾਲ ਪੂਰਬੀ ਜ਼ਿਲ੍ਹੇ ਵਿੱਚ ਮਈ ਮਹੀਨੇ ਵਿੱਚ ਦੋ ਔਰਤਾਂ ਨਾਲ ਕਥਿਤ ਜਬਰ-ਜਨਾਹ ਤੇ ਹੱਤਿਆ ਦੇ ਮਾਮਲੇ ਵਿੱਚ ਮਨੀਪੁਰ ਪੁਲੀਸ ਵੱਲੋਂ ਦਰਜ ਕੀਤੀ ਗਈ ਐੱਫਆਈਆਰ ਵਿੱਚ ਦੋਵਾਂ ਨਾਲ ਜਿਨਸੀ ਸ਼ੋਸ਼ਣ ਹੋਣ ਸਬੰਧੀ ਕਿਸੇ ਧਾਰਾ ਦਾ ਜ਼ਿਕਰ ਨਹੀਂ ਹੈ। ਇਸ ਦੀ ਥਾਂ ਸਿਰਫ਼ ਲੁੱਟ ਖੋਹ, ਸ਼ਰਾਰਤ ਕਰਨ ਅਤੇ ਅਣਅਧਿਕਾਰਤ ਤੌਰ ’ਤੇ ਦਾਖ਼ਲ ਦਾ ਕੇਸ ਦਰਜ ਕੀਤਾ ਗਿਆ ਹੈ। ਘਟਨਾ ਵਾਲੀ ਥਾਂ ਤੋਂ 35 ਕਿਲੋਮੀਟਰ ਦੂਰ ਕਾਂਗਪੋਪਕੀ ਜ਼ਿਲ੍ਹੇ ਦੇ ਸੈਕੁਲ ਥਾਣੇ ਵਿੱਚ ਪੀੜਤਾਂ ਵਿੱਚੋਂ ਇੱਕ ਦੀ ਮਾਂ ਦੀ ਸ਼ਿਕਾਇਤ ’ਤੇ 16 ਮਈ ਨੂੰ ‘ਸਿਫ਼ਰ ਐੱਫਆਈਆਰ’ ਦਰਜ ਕੀਤੀ ਗਈ ਸੀ। ਪੀੜਤਾ ਦੀ ਮਾਂ ਨੇ ਦੋਸ਼ ਲਾਇਆ ਕਿ 4 ਮਈ ਨੂੰ ਕਥਿਤ ਤੌਰ ’ਤੇ ਬਹੁਗਿਣਤੀ ਵਾਲੇ ਫ਼ਿਰਕੇ ਨਾਲ ਸਬੰਧਿਤ 100-200 ਅਣਪਛਾਤੇ ਲੋਕਾਂ ਨੇ ਉਸ ਦੀ ਲੜਕੀ ਅਤੇ ਉਸ ਦੀ ਸਹੇਲੀ ਨਾਲ ਜਬਰ-ਜਨਾਹ ਕੀਤਾ ਅਤੇ ਦੋਵਾਂ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਦੋਵੇਂ ਲੜਕੀਆਂ ਕਾਰਾਂ ਦੀ ਸਫਾਈ ਵਾਲੀ ਇੱਕ ਦੁਕਾਨ ’ਤੇ ਕੰਮ ਕਰਦੀਆਂ ਸਨ ਅਤੇ ਇੰਫਾਲ ਪੂਰਬੀ ਦੇ ਕੋਨੁੰਗ ਮਮਾਂਗ ਵਿੱਚ ਕਿਰਾਏ ਦੇ ਘਰ ਵਿੱਚ ਰਹਿੰਦੀਆਂ ਸਨ। ਦੋਵਾਂ ਦੀਆਂ ਲਾਸ਼ਾਂ ਅਜੇ ਤੱਕ ਉਨ੍ਹਾਂ ਦੇ ਪਰਿਵਾਰ ਨੂੰ ਨਹੀਂ ਸੌਂਪੀਆਂ ਗਈਆਂ। ਮੰਨਿਆ ਜਾ ਰਿਹਾ ਹੈ ਕਿ ਦੋਵੇਂ ਲਾਸ਼ਾਂ ਇੰਫਾਲ ਘਾਟੀ ਦੇ ਇੱਕ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਈਆਂ ਗਈਆਂ ਹਨ। 3 ਮਈ ਤੋਂ ਸੂਬੇ ਵਿੱਚ ਹਿੰਸਾ ਕਾਰਨ ਉਨ੍ਹਾਂ ਦਾ ਪਰਿਵਾਰ ਉੱਥੇ ਨਹੀਂ ਪਹੁੰਚ ਸਕਿਆ। -ਪੀਟੀਆਈ



News Source link

- Advertisement -

More articles

- Advertisement -

Latest article