38.1 C
Patiāla
Sunday, April 28, 2024

ਸਿਹਤ ਮੰਤਰੀ ਦੇ ਹਲਕੇ ’ਚ ਬਿਮਾਰੀਆਂ ਫੈਲਣ ਦਾ ਖ਼ਦਸ਼ਾ

Must read


ਗੁਰਨਾਮ ਸਿੰਘ ਅਕੀਦਾ
ਪਟਿਆਲਾ, 19 ਜੁਲਾਈ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਪਟਿਆਲਾ ਦਿਹਾਤੀ ਹਲਕੇ ਵਿਚ ਸੀਵਰੇਜ ਲੀਕ ਹੋਣ ਕਰਕੇ ਇਲਾਕੇ ਵਿਚ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ। ਇੱਥੇ ਰਣਜੀਤ ਨਗਰ ‌ਸਿਉਨਾ ਚੌਕ ਵਿੱਚ ਸੀਵਰੇਜ ਦੇ ਲੀਕ ਹੋਣ ਕਰਕੇ ਰਵਿਦਾਸ ਭਵਨ ਕੋਲ ਪਾਣੀ ਨੇ ਕਰੀਬ 7 ਪਿੰਡਾਂ ਦਾ ਸੰਪਰਕ ਤ੍ਰਿਪੜੀ, ਅਨੰਦ ਨਗਰ ਬੀ, ਦਸਮੇਸ਼ ਨਗਰ, ਅਨੰਦ ਨਗਰ ਏ ਨਾਲੋਂ ਟੁੱਟ ਗਿਆ ਹੈ। ਲੋਕਾਂ ਨੂੰ ਬਦਲਵੇਂ ਰਸਤਿਆਂ ਵਿੱਚੋਂ ਜਾਣਾ ਪੈਂਦਾ ਹੈ। ਜਦੋਂ ਬਾਰਸ਼ ਪੈਂਦੀ ਹੈ ਤਾਂ ਇੱਥੇ ਪਾਣੀ ਭਰ ਕੇ ਸੀਵਰੇਜ ਦਾ ਪਾਣੀ ਗਲੀਆਂ ਵਿੱਚ ਆ ਜਾਂਦਾ ਹੈ। ੲਿੱਥੋਂ ਦੇ ਰਣਜੀਤ ਨਗਰ ਦੇ ਚੌਂਕ ਨੂੰ ਹੋਕੇ ਸਿਊਨਾ, ਲੰਗ, ਰੋੜੇਵਾਲ, ਰੌਂਗਲਾ, ਸੁਖਦੇਵਨਗਰ, ਰਣਜੀਤ ਨਗਰ ਐੱਫ਼, ਰਣਜੀਤ ਨਗਰ ਆਦਿ ਦੇ ਲੋਕ ਪਟਿਆਲਾ ਸ਼ਹਿਰ ਵਿਚ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਆਉਂਦੇ ਹਨ ਪਰ ਪਿਛਲੇ ਮਹੀਨੇ ਤੋਂ ਇੱਥੇ ਗੁਰੂ ਰਵਿਦਾਸ ਭਵਨ ਕੋਲ ਸੀਵਰੇਜ ਦੀ ਲੀਕੇਜ ਹੋਣ ਕਰਕੇ ਗੰਦੇ ਪਾਣੀ ਨੇ ਸੜਕ ਖ਼ਰਾਬ ਕਰ ਦਿੱਤੀ ਹੈ। ਗੰਦਗੀ ਕਾਰਨ ਇੱਥੇ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਹੋਇਆ ਹੈ। ਲੋਕ ਸ਼ਹਿਰ ਜਾਣ ਲਈ ਬਦਲਵੇਂ ਰਾਹ ਦੀ ਵਰਤੋਂ ਕਰ ਰਹੇ ਹਨ। ਇੱਥੇ ਦੇ ਲੋਕਾਂ ਨੇ ਕਈ ਵਾਰੀ ਜ਼ਿਲ੍ਹਾ ਪ੍ਰਸ਼ਾਸਨ ਕੋਲ ਫ਼ਰਿਆਦ ਲਾਈ ਹੈ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਸਰਪੰਚ ਨੇ ਕਿਹਾ ਕਿ ਇਸ ਬਾਰੇ ਉਹ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰੀ ਕਹਿ ਚੁੱਕੇ ਹਨ ਪਰ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਹਲਕੇ ਦੇ ਵਿਧਾਇਕ ਡਾ. ਬਲਬੀਰ ਸਿੰਘ ਨਾਲ ਗੱਲ ਕਰਨੀ ਚਾਹੀ ਪਰ ਉਨ੍ਹਾਂ ਫ਼ੋਨ ਨਹੀਂ ਚੁੱਕਿਆ। ਉਧਰ, ਡੀਸੀ ਸਾਕਸੀ ਸਾਹਨੀ ਨੇ ਤੁਰੰਤ ਬੀਡੀਓ ਦੀ ਡਿਊਟੀ ਲਗਾਈ ਤੇ ਬੀਡੀਓ ਨੇ ਮੌਕੇ ’ਤੇ ਆ ਕੇ ਲੋਕਾਂ ਦੇ ਇਕੱਠ ਵਿਚ ਸਾਰਾ ਮਾਮਲਾ ਦੇਖਿਆ। ਉਸ ਨੇ ਇਹ ਮਸਲਾ ਜਲਦੀ ਹੱਲ ਕਰਨ ਦਾ ਭਰੋਸਾ ਦਿੱੱਤਾ।

 



News Source link

- Advertisement -

More articles

- Advertisement -

Latest article