36.9 C
Patiāla
Sunday, April 28, 2024

ਰਾਵੀ ’ਚ ਪਾਣੀ ਵਧਣ ਕਾਰਨ ਕਰਤਾਰਪੁਰ ਕੋਰੀਡੋਰ ਤਿੰਨ ਦਿਨ ਲਈ ਬੰਦ – punjabitribuneonline.com

Must read


ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜੁਲਾਈ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਰਾਵੀ ਦਰਿਆ ਵਿੱਚ ਪਾਣੀ ਵਧਣ ਕਾਰਨ ਕਰਤਾਰਪੁਰ ਕੋਰੀਡੋਰ ਨੂੰ ਤਿੰਨ ਦਿਨ ਸੰਗਤਾਂ ਲਈ ਬੰਦ ਕੀਤਾ ਗਿਆ ਹੈ। ਰਾਵੀ ਦਰਿਆ ਦਾ ਪਾਣੀ ਦਾ ਪੱਧਰ ਹੇਠਾਂ ਆਉਣ ਤੇ ਕਰਤਾਰਪੁਰਾ ਕੋਰੀਡੋਰ ਖੋਲ੍ਹ ਦਿੱਤਾ ਜਾਵੇਗਾ। ਰਾਵੀ ਦਰਿਆ ਵਿਚ ਬੀਤੀ ਸ਼ਾਮ ਉਜ ਦਰਿਆ ਤੋਂ ਛੱਡੇ ਪਾਣੀ ਕਾਰਨ ਪੈਦਾ ਹੋਏ ਹਲਾਤ ਦਾ ਜਾਇਜ਼ਾ ਲੈਂਦੇ ਦੱਸਿਆ ਕਿ ਕੱਲ੍ਹ ਉਜ ਤੋਂ 2.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਿਸ ਵਿਚੋਂ ਪਿੰਡ ਘੋਨੇਵਾਲ ਵਿਖੇ 2.18 ਲੱਖ ਕਿਊਸਿਕ ਪਾਣੀ ਆ ਕੇ ਲੰਘ ਚੁੱਕਾ ਹੈ ਅਤੇ ਥੋੜ੍ਹੇ ਸਮੇਂ ਵਿੱਚ ਹੀ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਜਾਵੇਗਾ। ਰਾਵੀ ਦੇ ਹਾਲਾਤ ਨਾਜ਼ੁਕ ਹਨ ਪਰ ਸਥਿਤੀ ਕੰਟਰੋਲ ਹੇਠ ਹੈ। ਪਿੰਡ ਘੋਨੇਵਾਲ ਅਤੇ ਸਹਾਰਨ ਵਿਖੇ ਸਥਿਤੀ ਦਾ ਜਾਇਜ਼ਾ ਲੈਣ ਉਪਰੰਤ ਉਨ੍ਹਾਂ ਦੱਸਿਆ ਕਿ ਸੈਂਕੜੇ ਏਕੜ ਫਸਲਾਂ ਦਾ ਨੁਕਸਾਨ ਹੋਇਆ ਹੈ ਪਰ ਚੰਗੀ ਗੱਲ ਇਹ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।



News Source link

- Advertisement -

More articles

- Advertisement -

Latest article