38 C
Patiāla
Friday, May 3, 2024

ਹੁੱਡਾ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ

Must read


ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਲਈ ਦੇਰ ਸ਼ਾਮ ਸਾਬਕਾ ਮੁੱਖ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਭੁਪਿੰਦਰ ਸਿੰਘ ਹੁੱਡਾ ਅੰਬਾਲਾ ਪਹੁੰਚੇ। ਉਨ੍ਹਾਂ ਅੰਬਾਲਾ ਦੇ ਕੇਸਰੀ, ਬਜੀਦਪੁਰ, ਨਗਲਾ, ਸ਼ੇਰਗੜ੍ਹ, ਹਰੜਾ-ਹਰੜੀ, ਸਾਹਾ, ਤੇਪਲਾ, ਮਿੱਠਾਪੁਰ, ਅੰਬਾਲਾ ਸ਼ਹਿਰ ਅਤੇ ਅੰਬਾਲਾ ਕੈਂਟ ਦੇ ਇੰਡਸਟਰੀਅਲ ਏਰੀਆ ਦਾ ਦੌਰਾ ਕਰ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਖੇਤਾਂ ਤੇ ਰਿਹਾਇਸ਼ੀ ਇਲਾਕਿਆਂ ਦੀ ਸਥਿਤੀ ਦੇਖੀ। ਹੁੱਡਾ ਨੇ ਕਿਹਾ ਕਿ ਹੜ੍ਹ ਦੀ ਵਜ੍ਹਾ ਨਾਲ ਲੋਕਾਂ ਦਾ ਜੋ ਨੁਕਸਾਨ ਹੋਇਆ ਹੈ ਉਸ ਦਾ ਜਾਇਜ਼ਾ ਲੈ ਕੇ ਸਰਕਾਰ ਨੂੰ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ। ਹੁੱਡਾ ਨੇ ਕਾਂਗਰਸੀ ਵਰਕਰਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਪਹੁੰਚ ਕੇ ਲੋਕਾਂ ਦੀ ਮਦਦ ਕਰਨ ਲਈ ਕਿਹਾ।

ਚੌਟਾਲਾ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਜਾਇਜ਼ਾ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਯੰਤ ਚੌਟਾਲਾ ਨੇ ਅੱਜ ਸਵੇਰੇ ਅੰਬਾਲਾ ਸ਼ਹਿਰ ਦੇ ਹੜ੍ਹ ਪ੍ਰਭਾਵਿਤ ਨੱਗਲ ਖੇਤਰ ਦਾ ਜਾਇਜ਼ਾ ਲਿਆ। ਉਨ੍ਹਾਂ ਟਰੈਕਟਰ ਰਾਹੀਂ ਲੋਕਾਂ ਤੱਕ ਖਾਣ ਦਾ ਸਾਮਾਨ ਪਹੁੰਚਾਇਆ। ਉਪ ਮੁੱਖ ਮੰਤਰੀ ਨੇ ਫ਼ੌਜੀਆਂ, ਐੱਨਡੀਆਰਐੱਫ ਟੀਮਾਂ ਅਤੇ ਡਿਪਟੀ ਕਮਿਸ਼ਨਰ ਡਾ. ਸ਼ਾਲੀਨ ਕੋਲੋਂ ਹਾਲਾਤ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਜਿੱਥੇ ਕਿਸ਼ਤੀ ਰਾਹੀਂ ਪਹੁੰਚਣਾ ਸੰਭਵ ਨਹੀਂ, ਉੱਥੇ ਹੈਲੀਕਾਪਟਰ ਰਾਹੀਂ ਰਾਸ਼ਨ ਅਤੇ ਜ਼ਰੂਰੀ ਸਾਮਾਨ ਲੋਕਾਂ ਤੱਕ ਪਹੁੰਚਾਇਆ ਜਾਵੇ। ਦੁਸ਼ਿਯੰਤ ਚੌਟਾਲਾ ਨੇ ਨਡਿਆਲੀ ਵਿੱਚ ਮੀਂਹ ਦੇ ਪਾਣੀ ਕਾਰਨ ਡੁੱਬੀਆਂ ਫ਼ਸਲਾਂ ਦਾ ਜਾਇਜ਼ਾ ਲਿਆ ਅਤੇ ਲੋਕਾਂ ਦਾ ਹਾਲ-ਚਾਲ ਪੁੱਛਿਆ। ਇਸ ਮੌਕੇ ਲੋਕਾਂ ਨੇ ਉਪ ਮੁੱਖ ਮੰਤਰੀ ਅੱਗੇ ਤਰਪਾਲਾਂ ਦੀ ਮੰਗ ਰੱਖੀ।



News Source link

- Advertisement -

More articles

- Advertisement -

Latest article