29.1 C
Patiāla
Saturday, May 4, 2024

ਪਤੀ ਤੋਂ ਪ੍ਰੇਸ਼ਾਨ ਔਰਤ ਨੇ ਫਾਹਾ ਲਿਆ

Must read


ਇਕਬਾਲ ਸਿੰਘ ਸ਼ਾਂਤ
ਲੰਬੀ, 4 ਜੁਲਾਈ
ਲੰਬੀ ਹਲਕੇ ਦੇ ਪਿੰਡ ਬੁਰਜ ਸਿੰਧਵਾਂ ਵਿੱਚ ਪਤੀ ਤੋਂ ਪ੍ਰੇਸ਼ਾਨ ਔਰਤ ਨੇ ਘਰ ਵਿੱਚ ਪੱਖੇ ਨਾਲ ਫਾਹਾ ਲੈ ਕੇ ਜਾਨ ਦੇ ਦਿੱਤੀ। ਜਾਣਕਾਰੀ ਅਨੁਸਾਰ ਕਬਰਵਾਲਾ ਪੁਲੀਸ ਨੇ ਮਾਮਲੇ ਵਿੱਚ ਮ੍ਰਿਤਕ ਦੇ ਪਤੀ ਅਤੇ ਇੱਕ ਔਰਤ ਦੇ ਖਿਲਾਫ਼ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਥਾਣਾ ਕਬਰਵਾਲਾ ਦੇ ਅਡੀਸ਼ਨਲ ਮੁਖੀ ਮਹਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬੁਰਜ ਸਿੰਧਵਾਂ ਦੇ ਵਾਸੀ ਹਲਵਾਈ ਗੁਰਪ੍ਰੀਤ ਸਿੰਘ ਦਾ ਗੁਰਦਾਸਪੁਰ ਦੇ ਵਰਸੋਲਾ ਦੀ ਚਰਨਜੀਤ ਕੌਰ ਨਾਲ 15-16 ਸਾਲ ਪ੍ਰੇਮ ਵਿਆਹ ਪਹਿਲਾਂ ਹੋਇਆ ਸੀ। ਉਨ੍ਹਾਂ ਦੇ 13-14 ਸਾਲ ਦਾ ਲੜਕਾ ਹੈ। ਪਿਛਲੇ ਕੁੱਝ ਸਮੇਂ ਤੋਂ ਗੁਰਪ੍ਰੀਤ ਸਿੰਘ ਦੀ ਉਸ ਦੀ ਗਲੀ ਆਦਿ ਵਿੱਚ ਰਹਿੰਦੀ ਸਤਬੀਰ ਕੌਰ ਨਾਲ ਲਿਹਾਜਦਾਰੀ ਸੀ, ਜਿਹੜੀ ਅਗਾਂਹ ਵਧ ਕੇ ਨਾਜਾਇਜ਼ ਸਬੰਧਾਂ ਤੱਕ ਪੁੱਜ ਗਈ। ਜਿਸ ਨੂੰ ਲੈ ਕੇ ਚਰਨਜੀਤ ਕੌਰ ਮਾਨਸਿਕ ਤੌਰ ‘ਤੇ ਦੁਖੀ ਰਹਿੰਦੀ ਸੀ ਅਤੇ ਉਸ ਦਾ ਪਤੀ ਗੁਰਪ੍ਰੀਤ ਸਿੰਘ ਨਾਲ ਕਲੇਸ਼ ਵੀ ਰਹਿੰਦਾ ਸੀ। ਅਡੀਸ਼ਨਲ ਮੁਖੀ ਨੇ ਕਿਹਾ ਕਿ ਪਤੀ ਦੇ ਨਾਜਾਇਜ਼ ਸਬੰਧਾਂ ਤੋਂ ਦੁਖੀ ਚਰਨਜੀਤ ਕੌਰ ਨੇ ਘਰ ਵਿੱਚ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਜ਼ਿੰਦਗੀ ਮੁਕਾ ਲਈ। ਉਨ੍ਹਾਂ ਕਿਹਾ ਕਿ ਮ੍ਰਿਤਕਾ ਦੇ ਭਰਾ ਕੁਲਜੀਤ ਦੇ ਬਿਆਨਾਂ ‘ਤੇ ਦਰਜ ਮੁਕੱਦਮੇ ਵਿੱਚ ਨਾਮਜ਼ਦ ਮੁਲਜ਼ਮ ਗੁਰਪ੍ਰੀਤ ਸਿੰਘ ਅਤੇ ਸਤਬੀਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲੀਸ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਗੁਆਂਢੀਆਂ ਨਾਲ ਝਗੜੇ ਮਗਰੋਂ ਨੌਜਵਾਨ ਵੱਲੋਂ ਖੁਦਕੁਸ਼ੀ

ਫ਼ਰੀਦਕੋਟ (ਜਸਵੰਤ ਜੱਸ): ਇੱਥੋਂ ਦੇ ਪਿੰਡ ਪੱਕਾ ਦੇ ਇੱਕ ਨੌਜਵਾਨ ਗੁਰਪ੍ਰੀਤ ਸਿੰਘ ਨੇ ਕਥਿਤ ਤੌਰ ‘ਤੇ ਮਾਮੂਲੀ ਝਗੜੇ ਮਗਰੋਂ ਜ਼ਹਿਰੀਲੀ ਚੀਜ਼ ਨਿਗਲ ਕੇ ਜਾਨ ਦੇ ਦਿੱਤੀ। ਸੂਚਨਾ ਅਨੁਸਾਰ ਗੁਰਪ੍ਰੀਤ ਸਿੰਘ ਦਾ ਕੁਝ ਦਿਨ ਪਹਿਲਾਂ ਖੇਤ ਦੇ ਗੁਆਂਢੀਆਂ ਨਾਲ ਪਾਣੀ ਦੀਆਂ ਪਾਈਪਾਂ ਨੂੰ ਲੈ ਕੇ ਝਗੜਾ ਹੋਇਆ ਸੀ ਅਤੇ ਇਸੇ ਗੱਲ ਤੋਂ ਪ੍ਰੇਸ਼ਾਨ ਹੋ ਕੇ ਗੁਰਪ੍ਰੀਤ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਲਈ ਜਿਸ ਨਾਲ ਉਸ ਦੀ ਮੌਤ ਹੋ ਗਈ। ਸਦਰ ਪੁਲੀਸ ਫਰੀਦਕੋਟ ਨੇ ਮ੍ਰਿਤਕ ਨੌਜਵਾਨ ਦੇ ਪਿਤਾ ਦਸੰਦਾ ਸਿੰਘ ਦੀ ਸ਼ਿਕਾਇਤ ਦੇ ਆਧਾਰ ‘ਤੇ ਬਲਵਿੰਦਰ ਸਿੰਘ, ਸੰਦੀਪ ਸਿੰਘ ਅਤੇ ਬਾਜਾ ਸਿੰਘ ਖਿਲਾਫ਼ ਪਰਚਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ। ਸਹਾਇਕ ਥਾਣੇਦਾਰ ਗੁਰਮੀਤ ਸਿੰਘ ਨੇ ਕਿਹਾ ਕਿ ਪਰਚਾ ਦਰਜ ਕਰਨ ਤੋਂ ਬਾਅਦ ਪੁਲੀਸ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਪੜਤਾਲ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



News Source link

- Advertisement -

More articles

- Advertisement -

Latest article