24 C
Patiāla
Friday, May 3, 2024

ਸੰਤ ਅਮਰਜੀਤ ਸਿੰਘ ਦੀ ਬਰਸੀ ਮਨਾਈ

Must read


ਅਮਲੋਹ: ਸੱਚਖੰਡ ਸੰਤ ਅਮਰਜੀਤ ਸਿੰਘ ਦੀ 11ਵੀਂ ਬਰਸੀ ਪਿੰਡ ਫੈਜੁਲਾਪੁਰ ਵਿੱਚ ਮਨਾਈ ਗਈ। ਇਸ ਸਬੰਧੀ ਸਮਾਰੋਹ ਵਿੱਚ ਇਲਾਕੇ ਦੀਆਂ ਵੱਡੀ ਗਿਣਤੀ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਬਾਬਾ ਗੁਰਪ੍ਰੀਤ ਸਿੰਘ ਅਮਲੋਹ, ਬਾਬਾ ਮਨੀ ਸਿੰਘ ਬੀਪੁਰ ਵਾਲੇ, ਰਵਿੰਦਰ ਸਿੰਘ ਨਾਨਕਸਰ ਵਾਲੇ, ਮਨਜੀਤ ਸਿੰਘ ਭੱਟੋ, ਅਵਤਾਰ ਸਿੰਘ ਭੱਟੋ, ਸਿਮਰਨਜੀਤ ਸਿੰਘ ਖੁੰਮਣਾ, ਬਾਬਾ ਮਸਤਾਨ ਸਿੰਘ ਕੁਰਾਲੀ, ਜਸਵੰਤ ਸਿੰਘ ਸਾਹਪੁਰ, ਹਰਕੇਸ਼ ਸਿੰਘ ਨਾਭਾ, ਮਲਕੀਤ ਸਿੰਘ ਨਾਭਾ, ਦਿਬਜੋਤ ਸਿੰਘ ਸਲਾਣੀ, ਕਸ਼ਮੀਰਾ ਸਿੰਘ ਸਲਾਣਾ ਅਤੇ ਹਰਨੇਕ ਸਿੰਘ ਸਮਰਾਲਾ ਆਦਿ ਮੌਜੂਦ ਸਨ। ਵੱਖ-ਵੱਖ ਬੁਲਾਰਿਆਂ ਨੇ ਬਾਬਾ ਅਮਰਜੀਤ ਸਿੰਘ ਦੇ ਜੀਵਨ ਬਾਰੇ ਚਾਨਣਾ ਪਾਇਆ। ਇਸ ਮੌਕੇ ਬਾਬਾ ਸੋਹਣ ਸਿੰਘ ਸਲਾਣਾ ਨੇ ਗੁਰੂ ਇਤਿਹਾਸ ਬਾਰੇ ਚਾਨਣਾ ਪਾਇਆ। ਪ੍ਰਬੰਧਕਾਂ ਨੇ ਬਾਬਾ ਸੋਹਣ ਸਿੰਘ ਸਲਾਣਾ ਤੇ ਹੋਰ ਸ਼ਖਸੀਅਤਾਂ ਦਾ ਸਨਮਾਨ ਕੀਤਾ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article