24.6 C
Patiāla
Wednesday, May 1, 2024

ਮਾਮੂਲੀ ਝਗੜੇ ਮਗਰੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ

Must read


ਦਰਸ਼ਨ ਸਿੰਘ ਮਿੱਠਾ

ਰਾਜਪੁਰਾ, 26 ਜੂਨ

ਰਾਜਪੁਰਾ ਦੀ ਸਬਜ਼ੀ ਮੰਡੀ ਵਿੱਚ ਲੰਘੀ ਦੇਰ ਰਾਤ ਹੋਏ ਇਕ ਝਗੜੇ ’ਚ ਇਕ ਵਿਅਕਤੀ ਸਵਰਨ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਭਤੀਜਾ ਸੱਚਇੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਝਗੜੇ ਦਾ ਕਾਰਨ ਇੱਕ ਫਲਾਂ ਵਾਲੀ ਰੇਹੜੀ ’ਤੇ ਖ਼ਰੀਦੋ-ਫ਼ਰੋਖ਼ਤ ਦੱਸੀ ਜਾ ਰਹੀ ਹੈ। ਰਾਜਪੁਰਾ ਦੇ ਡੀਐੱਸਪੀ ਸੁਰਿੰਦਰ ਮੋਹਨ ਨੇ ਦੱਸਿਆ ਕਿ ਉਨ੍ਹਾਂ ਹਸਮੁੱਖ ਸਿੰਘ, ਸੰਦੀਪ ਸਿੰਘ, ਸੁਖਦੇਵ ਸਿੰਘ, ਕੰਵਲਜੀਤ ਸਿੰਘ ਅਤੇ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸਵਰਨ ਸਿੰਘ ਦੇ ਭਤੀਜੇ ਹਰਮਨਜੋਤ ਸਿੰਘ ਵਾਸੀ ਪਿੰਡ ਮੰਡੋਲੀ ਥਾਣਾ ਖੇੜੀ ਗੰਡਿਆਂ ਨੇ ਪੁਲੀਸ ਨੂੰ ਦੱਸਿਆ ਕਿ ਉਹ ਸਬਜ਼ੀ ਮੰਡੀ ਵਿੱਚ ਫੜ੍ਹੀ ਲਗਾਉਂਦਾ ਹੈ। ਰਾਤ ਕਰੀਬ ਸਾਢੇ ਦਸ ਵਜੇ ਹਸਮੁੱਖ ਸਿੰਘ ਮੋਟਰਸਾਈਕਲ ’ਤੇ ਆਇਆ ਅਤੇ ਉਸ ਦੀ ਫੜ੍ਹੀ ਕੋਲ ਲੱਗੀ ਫਲਾਂ ਦੀ ਰੇਹੜੀ ਵਾਲੇ ਨਾਲ ਝਗੜਾ ਕਰਨ ਲੱਗਾ। ਜਦੋਂ ਉਸ ਦੇ ਛੋਟੇ ਭਰਾ ਸੱਚਇੰਦਰ ਸਿੰਘ ਅਤੇ ਗੁਆਂਢੀ ਨੇ ਹਸਮੁੱਖ ਨੂੰ ਝਗੜਾ ਕਰਨ ਤੋਂ ਰੋਕਣਾ ਚਾਹਿਆ ਤਾਂ ਉਸ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ ਤੇ ਮਗਰੋਂ ਫ਼ੋਨ ਕਰ ਕੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਉਸ ਦੇ ਸਾਥੀ ਦੋ ਗੱਡੀਆਂ ’ਚ ਆਏ ਤੇ ਉਨ੍ਹਾਂ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਦੇਖਦਿਆਂ ਸੱਚਇੰਦਰ ਨੇ ਆਪਣੇ ਫੁੱਫੜ ਸਵਰਨ ਸਿੰਘ ਨੂੰ ਬੁਲਾ ਲਿਆ। ਇਕ ਵਾਰ ਤਾਂ ਹਮਲਾਵਰ ਚਲੇ ਗਏ ਪਰ ਉਹ ਮੁੜ ਹਥਿਆਰਾਂ ਨਾਲ ਲੈਸ ਹੋ ਕੇ ਆ ਗਏ। ਆਉਂਦੇ ਹੀ ਹਮਲਾਵਰਾਂ ਨੇ ਫੁੱਫੜ ਸਵਰਨ ਸਿੰਘ ਅਤੇ ਸੱਚਇੰਦਰ ਸਿੰਘ ’ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਸਵਰਨ ਸਿੰਘ ਦੀ ਮੌਤ ਹੋ ਗਈ ਤੇ ਸੱਚਇੰਦਰ ਜ਼ਖ਼ਮੀ ਹੋ ਗਿਆ। 





News Source link

- Advertisement -

More articles

- Advertisement -

Latest article