25 C
Patiāla
Monday, April 29, 2024

ਪੰਜਾਬ ਪੁਲੀਸ ਨੇ ਪੂਰੇ ਰਾਜ ’ਚ ਏਟੀਐਮਜ਼ ਤੇ ਪੈਟਰੋਲ ਪੰਪਾਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ

Must read


ਚੰਡੀਗੜ੍ਹ: ਪੰਜਾਬ ਪੁਲੀਸ ਨੇ ਅੱਜ ਪੂਰੇ ਸੂਬੇ ਵਿਚ ਏਟੀਐਮਜ਼ ਤੇ ਪੈਟਰੋਲ ਪੰਪਾਂ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰੇ ਚੱਲਦੀ ਹਾਲਤ ਵਿਚ ਹੋਣ ਤੇ ਸੁਰੱਖਿਆ ਗਾਰਡ ਤਾਇਨਾਤ ਹੋਣ। ਕਰੀਬ 471 ਪੁਲੀਸ ਟੀਮਾਂ ਜਿਨ੍ਹਾਂ ਵਿਚ 3 ਹਜ਼ਾਰ ਤੋਂ ਵੱਧ ਸੁਰੱਖਿਆ ਕਰਮੀ ਸਨ, ਨੇ 2,758 ਏਟੀਐਮ ਤੇ 1861 ਪੰਪ ਚੈੱਕ ਕੀਤੇ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੀਆਂ ਹਦਾਇਤਾਂ ਉਤੇ ਸਵੇਰੇ 10 ਤੋਂ ਦੁਪਹਿਰ ਦੋ ਵਜੇ ਤੱਕ 28 ਪੁਲੀਸ ਜ਼ਿਲ੍ਹਿਆਂ ਵਿਚ ਇਹ ਜਾਂਚ ਮੁਹਿੰਮ ਚਲਾਈ ਗਈ। ਵਿਸ਼ੇਸ਼ ਡੀਜੀਪੀ ਅਰਪਿਤ ਸ਼ੁਕਲਾ ਨੇ ਕਿਹਾ ਕਿ ਇਹ ਚੈਕਿੰਗ ਪੈਟਰੋਲ ਪੰਪਾਂ ਤੇ ਏਟੀਐਮਜ਼ ਜਿਹੀਆਂ ਸੰਵੇਦਨਸ਼ੀਲ ਥਾਵਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕੀਤੀ ਗਈ ਹੈ। -ਪੀਟੀਆਈ





News Source link

- Advertisement -

More articles

- Advertisement -

Latest article