31.6 C
Patiāla
Thursday, May 16, 2024

ਨੇਪਾਲ: ਕਾਠਮੰਡੂ ’ਚ ਆਦਿਪੁਰਸ਼ ਸਣੇ ਸਾਰੀਆਂ ਹਿੰਦੀ ਫਿਲਮਾਂ ’ਤੇ ਪਾਬੰਦੀ

Must read


ਕਾਠਮੰਡੂ, 19 ਜੂਨ

ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਸੈਰ-ਸਪਾਟਾ ਇਲਾਕੇ ਪੋਖਰਾ ਵਿੱਚ ਆਦਿਪੁਰਸ਼ ਸਣੇ ਸਾਰੀਆਂ ਭਾਰਤੀ ਹਿੰਦੀ ਫਿਲਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ। ਇਹ ਇਸ ਲਈ ਕੀਤਾ ਗਿਅ ਕਿਉਂਕਿ ਆਦਿਪੁਰਸ਼ ਵਿੱਚ ਸੀਤਾ ਨੂੰ ਭਾਰਤ ਦੀ ਧੀ ਕਹਿ ਕੇ ਸੰਬੋਧਨ ਕੀਤਾ ਗਿਆ ਤੇ ਇਸ ਡਾਇਲਾਗ ਤੋਂ ਲੋਕਾਂ ਵਿੱਚ ਖਾਸੀ ਨਾਰਾਜ਼ਗੀ ਹੈ। ਕਾਠਮੰਡੂ ਦੇ 17 ਹਾਲਾਂ ਵਿੱਚ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ ਤਾਂ ਜੋ ਕੋਈ ਵੀ ਹਿੰਦੀ ਫ਼ਿਲਮ ਦਿਖਾਈ ਨਾ ਜਾਵੇ। ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ ਨੇ ਐਤਵਾਰ ਨੂੰ ਕਿਹਾ ਕਿ ਕਾਠਮੰਡੂ ਮੈਟਰੋਪੋਲੀਟਨ ਸਿਟੀ ਵਿੱਚ ਉਦੋਂ ਤੱਕ ਕੋਈ ਵੀ ਹਿੰਦੀ ਫਿਲਮ ਨਹੀਂ ਚੱਲਣ ਦਿੱਤੀ ਜਾਵੇਗੀ ਜਦੋਂ ਤੱਕ ‘ਆਦਿਪੁਰਸ਼’ ਵਿੱਚ ‘ਜਾਨਕੀ ਭਾਰਤ ਦੀ ਧੀ ਹੈ’ ਡਾਇਲਾਗ ਨੂੰ ਹਟਾਇਆ ਨਹੀਂ ਜਾਂਦਾ। ਪੋਖਰਾ ਵਿੱਚ ਵੀ ਫਿਲਮਾਂ ’ਤੇ ਪਾਬੰਦੀ ਲਗਾਈ ਗਈ ਹੈ। 



News Source link

- Advertisement -

More articles

- Advertisement -

Latest article