31.5 C
Patiāla
Wednesday, May 15, 2024

ਵਿਨੀਪੈਗ ’ਚ ਨਾਟਕ ‘ਮੈਂ ਕਿਤੇ ਨਹੀਂ ਗਿਆ’ ਦਾ ਮੰਚਨ

Must read


ਸੁਰਿੰਦਰ ਮਾਵੀ

ਵਿਨੀਪੈਗ, 18 ਜੂਨ

ਪੰਜਾਬੀ ਸਾਹਿਤ ਤੇ ਸਭਿਆਚਾਰਕ ਸਭਾ ਵਿਨੀਪੈਗ ਵੱਲੋਂ ਮੈਪਲਜ਼ ਕਾਲਜੀਏਟ ਦੇ ਥੀਏਟਰ ਵਿਚ ਗਿਆਨ, ਵਿਗਿਆਨ ਅਤੇ ਵਿਚਾਰ ਨੂੰ ਪ੍ਰਫੁੱਲਿਤ ਕਰਨ ਲਈ ‘ਜਾਦੂ ਦੇ ਸ਼ੋਅ’ ਦੀ ਪੇਸ਼ਕਾਰੀ ਦੇ ਨਾਲ ਕੌਮਾਂਤਰੀ ਵਿਦਿਆਰਥੀਆਂ ਦੇ ਦੁੱਖਾਂ ਦਰਦਾਂ ਦੀ ਬਾਤ ਪਾਉਂਦਾ ਨਾਟਕ ‘ਮੈਂ ਕਿਤੇ ਨਹੀਂ ਗਿਆ’ ਦਾ ਮੰਚਨ ਕੀਤਾ ਗਿਆ ।

ਸਮਾਗਮ ਦੀ ਸ਼ੁਰੂਆਤ ਛੋਟੀ ਬੱਚੀ ਪ੍ਰਭਲੀਨ ਤੂਰ ਦੀ ਕਵਿਤਾ ‘ਮਾਂ-ਬਾਪ’ ਨਾਲ ਹੋਈ। ਜਸਵੀਰ ਮੰਗੂਵਾਲ ਵੱਲੋਂ ਪ੍ਰੇਰਨਾ ਸਰੋਤ ਕਵਿਤਾ ਸੁਣਾਉਣ ਉਪਰੰਤ ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦੇ ਬੀਰਬਲ ਭਦੌੜ ਤੇ ਰਾਜਿੰਦਰ ਭਦੌੜ ਨੇ ‘ਜਾਦੂ ਦੇ ਸ਼ੋਅ’ ਦੀ ਪੇਸ਼ਕਾਰੀ ਨਾਲ ਲੋਕਾਂ ਅੱਗੇ ਵਹਿਮਾਂ-ਭਰਮਾਂ ਅਤੇ ਜਾਦੂ-ਮੰਤਰਾਂ ਦੀ ਅਸਲੀਅਤ ਰੱਖੀ। ਰਾਜਿੰਦਰ ਭਦੌੜ ਨੇ ਵਿਨੀਪੈਗ ’ਚ ਤਰਕਸ਼ੀਲ ਸੁਸਾਇਟੀ ਬਣਾਉਣ ਦਾ ਹੋਕਾ ਵੀ ਦਿੱਤਾ।

ਇਸ ਦੌਰਾਨ ਤਿੰਨ ਮਤੇ ਪੜ੍ਹ ਕੇ ਲੋਕਾਂ ਨੂੰ ਸੁਣਾਏ ਗਏ ਅਤੇ ਫਿਰ ਸਾਰਿਆਂ ਦੀ ਮਨਜ਼ੂਰੀ ਨਾਲ ਪਾਸ ਕੀਤੇ ਗਏ। ਪਹਿਲੇ ਮਤੇ ਰਾਹੀਂ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਮਹਿਲਾ ਪਹਿਲਵਾਨਾਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫ਼ਤਾਰੀ ਅਤੇ ਬਰਖ਼ਾਸਤਗੀ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਸੰਘਰਸ਼ ਦੀ ਹਮਾਇਤ ਕੀਤੀ ਗਈ। ਜਮਹੂਰੀ ਹੱਕਾਂ ਦੀ ਉੱਘੀ ਤੇ ਨਿਧੜਕ ਕਾਰਕੁਨ ਡਾ: ਨਵਸ਼ਰਨ, ਜੋ ਭਾਅਜੀ ਗੁਰਸ਼ਰਨ ਸਿੰਘ ਦੀ ਵੱਡੀ ਧੀ ਹੈ, ਨੂੰ ਕੇਂਦਰ ਦੀ ਫਾਸ਼ੀਵਾਦੀ ਭਾਜਪਾ ਸਰਕਾਰ ਦੇ ਇਸ਼ਾਰੇ ’ਤੇ ਈਡੀ ਵੱਲੋਂ ਪੁੱਛ-ਪੜਤਾਲ ਦੇ ਨਾਂ ਹੇਠ ਤੰਗ-ਪ੍ਰੇਸ਼ਾਨ ਕਰਨ ਤੇ ਧਮਕਾਉਣ ਤੇ ਪੀਐੱਮਐੱਲਏ ਵਰਗੇ ਕਾਨੂੰਨਾਂ ਵਿਚ ਫਸਾਉਣ ਦੀ ਕੋਸ਼ਿਸ਼ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਤੀਜੇ ਮਤੇ ਵਿਚ ਬਿਨਾਂ ਕਿਸੇ ਕੇਸ ਤੋਂ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ, ਜਮਹੂਰੀ ਤੇ ਸਮਾਜਿਕ ਕਾਰਕੁਨਾਂ ਅਤੇ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਦੀ ਰਿਹਾਈ ਦੀ ਮੰਗ ਕੀਤੀ ਗਈ। ਪੰਜਾਬੀ ਭਾਸ਼ਾ ਨੂੰ ਸਕੂਲਾਂ-ਕਾਲਜਾਂ ਦੇ ਸਿਲੇਬਸ ਦਾ ਹਿੱਸਾ ਬਣਾਉਣ ਦੀਆਂ ਕੋਸ਼ਿਸ਼ਾਂ ਹਿੱਤ ਹੋਂਦ ਵਿਚ ਆਈ ਜਥੇਬੰਦੀ ‘ਐਸੋਸੀਏਸ਼ਨ ਫ਼ਾਰ ਪ੍ਰਮੋਸ਼ਨ ਆਫ਼ ਪੰਜਾਬੀ ਲੈਂਗੂਏਜ ਐਜੂਕੇਸ਼ਨ’ (ਐਪਲ) ਵਿਨੀਪੈਗ ਦੇ ਬੁਲਾਰੇ ਡਾ: ਬਬਨੀਤ ਕੌਰ ਨੇ ਕਮਿਊਨਿਟੀ ਨੂੰ ਇਸ ਜਥੇਬੰਦੀ ਦਾ ਸਹਿਯੋਗ ਦੇਣ ਲਈ ਅਪੀਲ ਕੀਤੀ।

 





News Source link

- Advertisement -

More articles

- Advertisement -

Latest article