27.7 C
Patiāla
Tuesday, May 14, 2024

ਮੀਆਂਦਾਦ ਨਹੀਂ ਚਾਹੁੰਦੇ ਪਾਕਿਸਤਾਨ ਕ੍ਰਿਕਟ ਟੀਮ ਵਿਸ਼ਵ ਕੱਪ ਲਈ ਭਾਰਤ ਦਾ ਦੌਰਾ ਕਰੇ

Must read


ਕਰਾਚੀ, 19 ਜੂਨ

ਆਪਣੇ ਜ਼ਮਾਨੇ ਦੇ ਮਹਾਨ ਬੱਲੇਬਾਜ਼ ਜਾਵੇਦ ਮਿਆਂਦਾਦ ਨੇ ਮੁੜ ਭਾਰਤ ਵਿਰੁੱਧ ਬੋਲਦਿਆਂ ਪਾਕਿਸਤਾਨ ਨੂੰ ਇਸ ਸਾਲ ਹੋਣ ਵਾਲੇ ਆਈਸੀਸੀ (ਅੰਤਰਰਾਸ਼ਟਰੀ ਕ੍ਰਿਕਟ ਕੌਂਸਲ) ਵਿਸ਼ਵ ਕੱਪ ਸਮੇਤ ਹੋਰ ਮੈਚਾਂ ਲਈ ਗੁਆਂਢੀ ਦੇਸ਼ ਨਾ ਜਾਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਪਹਿਲਾਂ ਆਪਣੀ ਟੀਮ ਨੂੰ ਪਾਕਿਸਤਾਨ ਨਹੀਂ ਭੇਜਦੀ, ਉਦੋਂ ਤੱਕ ਭਾਰਤ ਜਾ ਕੇ ਖੇਡਣਾ ਨਹੀਂ ਚਾਹੀਦਾ। ਆਈਸੀਸੀ ਵੱਲੋਂ ਤਿਆਰ ਇਕ ਦਿਨਾਂਡੇ ਵਿਸ਼ਵ ਕੱਪ ਦੇ ਪ੍ਰੋਗਰਾਮ ਅਨੁਸਾਰ ਪਾਕਿਸਤਾਨ ਦਾ ਭਾਰਤ ਨਾਲ 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਮੁਕਾਬਲਾ ਹੋਣਾ ਹੈ। ਹਾਲਾਂਕਿ 66 ਸਾਲਾ ਪਾਕਿਸਤਾਨ ਦੇ ਸਾਬਕਾ ਕਪਤਾਨ ਮਿਆਂਦਾਦ ਦਾ ਮੰਨਣਾ ਹੈ ਕਿ ਹੁਣ ਭਾਰਤ ਦੀ ਪਾਕਿਸਤਾਨ ਦੌਰੇ ਦੀ ਵਾਰੀ ਹੈ। ਮਿਆਂਦਾਦ ਨੇ ਕਿਹਾ, ‘ਪਾਕਿਸਤਾਨ 2012 ਅਤੇ 2016 ਵਿੱਚ ਵੀ ਭਾਰਤ ਗਿਆ ਸੀ ਅਤੇ ਹੁਣ ਭਾਰਤੀਆਂ ਦੀ ਇੱਥੇ ਆਉਣ ਦੀ ਵਾਰੀ ਹੈ। ਜੇਕਰ ਮੈਂ ਫੈਸਲਾ ਕਰਨਾ ਹੁੰਦਾ ਤਾਂ ਮੈਂ ਕਦੇ ਵੀ ਕੋਈ ਮੈਚ ਖੇਡਣ ਲਈ ਭਾਰਤ ਨਹੀਂ ਜਾਂਦਾ, ਵਿਸ਼ਵ ਕੱਪ ਵੀ ਨਹੀਂ। ਅਸੀਂ ਉਨ੍ਹਾਂ (ਭਾਰਤ) ਨਾਲ ਖੇਡਣ ਲਈ ਹਮੇਸ਼ਾ ਤਿਆਰ ਹਾਂ ਪਰ ਉਹ ਕਦੇ ਵੀ ਇਸ ਤਰ੍ਹਾਂ ਦਾ ਜਵਾਬ ਨਹੀਂ ਦਿੰਦੇ।’





News Source link

- Advertisement -

More articles

- Advertisement -

Latest article