33.5 C
Patiāla
Friday, May 3, 2024

ਐਸ਼ੇਜ਼ ਲੜੀ: ਇੰਗਲੈਂਡ ਦੇ ਗੇਂਦਬਾਜ਼ ਮੋਇਨ ਅਲੀ ਨੂੰ ਮੈਚ ਫੀਸ ਦਾ 25 ਫੀਸਦ ਜੁਰਮਾਨਾ

Must read


ਬਰਮਿੰਘਮ, 18 ਜੂਨ

ਆਸਟਰੇਲੀਆ ਦੇ ਖ਼ਿਲਾਫ਼ ਐਸ਼ੇਜ਼ ਟੈਸਟ ਲੜੀ ਦੇ ਦੂਜੇ ਦਿਨ ਇੰਗਲੈਂਡ ਦੇ ਗੇਂਦਬਾਜ਼ ਮੋਇਨ ਅਲੀ ’ਤੇ ਦੋਸ਼ ਲੱਗਾ ਹੈ ਕਿ ਉਸ ਨੇ ਗੇਂਦਬਾਜ਼ੀ ਤੋਂ ਪਹਿਲਾਂ ਆਪਣੇ ਹੱਥ ਨੂੰ ਸੁੱਕਾ ਰੱਖਣ ਲਈ ਹੱਥ ’ਤੇ ਸਪਰੇਅ ਕੀਤੀ। ਇਸ ਕਾਰਨ ਉਸ ਨੂੰ ਮੈਚ ਫੀਸ ਦਾ 25 ਫੀਸਦ ਜੁਰਮਾਨਾ ਲਾਇਆ ਗਿਆ ਹੈ। ਕੌਮਾਂਤਰੀ ਕ੍ਰਿਕਟ ਕੌਂਸਲ ਨੇ ਅੱਜ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਲੀ ਨੇ ਆਈਸੀਸੀ ਨਿਯਮਾਂ ਦੀ ਧਾਰਾ 2.20 ਦੀ ਉਲੰਘਣਾ ਕੀਤੀ ਹੈ। ਅਲੀ ਨੂੰ ਜੁਰਮਾਨੇ ਤੋਂ ਇਲਾਵਾ ਉਸ ਦੇ ਰਿਕਾਰਡ ਵਿੱਚ ਇਕ ਡੀਮੈਰਿਟ ਅੰਕ ਵੀ ਜੋੜਿਆ ਗਿਆ ਹੈ। ਇਹ ਘਟਨਾ ਆਸਟਰੇਲੀਆ ਟੀਮ ਦੀ ਪਾਰੀ ਦੇ 89ਵੇਂ ਓਵਰ ਵਿੱਚ ਵਾਪਰੀ। ਅਲੀ ਨੂੰ ਆਪਣੇ ਓਵਰ ਤੋਂ ਪਹਿਲਾਂ ਬਾਊਂਡਰੀ ਲਾਈਨ ਦੇ ਕੋਲ ਹੱਥ ’ਤੇ ਸਪਰੇਅ ਕਰਦਿਆਂ ਦੇਖਿਆ ਗਿਆ ਜਿਸ ਮਗਰੋਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਗਈ। ਮੈਚ ਰੈਫਰੀ ਨੇ ਪੂਰੀ ਤਰ੍ਹਾਂ ਸੰਤੁਸ਼ਟ ਹੋਣ ਮਗਰੋਂ ਹੀ ਮੋਇਨ ਅਲੀ ’ਤੇ ਸਪਰੇਅ ਦੀ ਵਰਤੋਂ ਦੇ ਦੋਸ਼ ਲਾਏ। ਇਸੇ ਦੌਰਾਨ ਅਲੀ ਨੇ ਆਪਣੀ ਗਲਤੀ ਮੰਨ ਲਈ ਹੈ ਜਿਸ ਕਾਰਨ ਇਸ ਮਾਮਲੇ ਦੀ ਸੁਣਵਾਈ ਦੀ ਲੋੜ ਨਹੀਂ ਹੈ। ਜ਼ਿਕਰਯੋਗ ਹੈ ਕਿ ਇਸ ਸਪਰੇਅ ਦੀ ਵਰਤੋਂ ਗੇਂਦ ’ਤੇ ਨਹੀਂ ਕੀਤੀ ਗਈ। ਜੇਕਰ ਅਜਿਹਾ ਕੀਤਾ ਜਾਂਦਾ ਤਾਂ ਇਸ ਨੂੰ ਆਈਸੀਸੀ ਦੀ ਧਾਰਾ 41.3 ਦੀ ਉਲੰਘਣਾ ਮੰਨਿਆ ਜਾਂਦਾ। -ਪੀਟੀਆਈ





News Source link

- Advertisement -

More articles

- Advertisement -

Latest article