28.9 C
Patiāla
Tuesday, May 14, 2024

ਭਾਰਤੀ ਕੁਸ਼ਤੀ ਫੈਡਰੇਸ਼ਨ ਚੋਣਾਂ: ਬ੍ਰਿਜ ਭੂਸ਼ਨ ਦੇ ਹਮਾਇਤੀ ਨੂੰ ਪ੍ਰਧਾਨ ਬਣਾਉਣ ਦੀ ਤਿਆਰੀ!

Must read


ਵਿਨਾਇਕ ਪਦਮਦਿਓ

ਨਵੀਂ ਦਿੱਲੀ, 16 ਜੂਨ

ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਿਊਐੱਫਆਈ) ਦੀਆਂ 6 ਜੁਲਾਈ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਕਿਸੇ ਹਮਾਇਤੀ/ਨੇੜਲੇ ਨੂੰ ਪ੍ਰਧਾਨ ਬਣਾਏ ਜਾਣ ਦੀ ਸੰਭਾਵਨਾ ਹੈ। ਦੱਸ ਦੇਈਏ ਕਿ ਬ੍ਰਿਜ ਭੂਸ਼ਣ ਖਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਲੜਾਈ ਲੜ ਰਹੇ ਪਹਿਲਵਾਨਾਂ ਨੇ ਸਰਕਾਰ ਕੋੋੋਲੋਂ ਮੰਗ ਕੀਤੀ ਸੀ ਕਿ ਸਿੰਘ, ਉਸ ਦੇ ਪਰਿਵਾਰਕ ਮੈਂਬਰਾਂ ਤੇ ਹਮਾਇਤੀਆਂ ਨੂੰ ਇਨ੍ਹਾਂ ਚੋਣਾਂ ਤੋਂ ਦੂਰ ਰੱਖਿਆ ਜਾਵੇ। ਫੈਡਰੇਸ਼ਨ ਤੋਂ ਮਾਨਤਾ ਪ੍ਰਾਪਤ ਰਾਜਾਂ ਤੇ ਯੂਟੀਜ਼ ਦੀਆਂ ਇਕਾਈਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ ਚੋਣਾਂ ਮਗਰੋਂ ਜੋ ਵੀ ਪ੍ਰਧਾਨ ਬਣੇਗਾ ਉਹ ਬ੍ਰਿਜ ਭੂਸ਼ਨ ਦਾ ਹੀ ਕੋਈ ਨੇੜਲਾ ਹੋਵੇਗਾ। ਦੇਸ਼ ਵਿੱਚ ਇਸ ਸਮੇਂ ਡਬਲਊਐੱਫਆਈ ਤੋਂ ਮਾਨਤਾ ਪ੍ਰਾਪਤ 25 ਇਕਾਈਆਂ ਹਨ। ਇਹ ਇਕਾਈਆਂ ਇਲੈਕਟੋਰਲ ਕਾਲਜ ਦਾ ਹਿੱਸਾ ਬਣਨ ਲਈ ਦੋ ਨਾਂ ਭੇਜਣਗੀਆਂ ਜੋ ਉਨ੍ਹਾਂ ਦੀ ਕਾਰਜਕਾਰੀ ਸੰਸਥਾ ਦੇ ਮੈਂਬਰ ਹੋਣਗੇ। ਫੈਡਰੇਸ਼ਨ ਦੇ ਨਿਯਮਾਂ ਅਨੁਸਾਰ ਸੂਬਾਈ ਤੇ ਯੂਟੀ ਇਕਾਈਆਂ ਦੀਆਂ ਕਾਰਜਕਾਰੀ ਸੰਸਥਾਵਾਂ ਦੇ ਮੈਂਬਰ ਹੀ ਇਸ ਚੋਣ ’ਚ ਵੋਟ ਪਾ ਸਕਦੇ ਹਨ। ਮਹਾਰਾਸ਼ਟਰ ਤੇ ਪੰਜਾਬ ਨੂੰ ਛੱਡ ਕੇ ਬਾਕੀ 23 ਇਕਾਈਆਂ ਦੇ ਬ੍ਰਿਜ ਭੂਸ਼ਨ ਦੇ ਉਮੀਦਵਾਰ ਦੇ ਹੱਕ ’ਚ ਵੋਟ ਪਾਉਣ ਦੀ ਸੰਭਾਵਨਾ ਹੈ।



News Source link

- Advertisement -

More articles

- Advertisement -

Latest article