32.5 C
Patiāla
Monday, May 6, 2024

ਕ੍ਰਿਕਟ: ਹਾਈਬ੍ਰਿਡ ਮਾਡਲ ਤਹਿਤ ਖੇਡਿਆ ਜਾਵੇਗਾ ਏਸ਼ੀਆ ਕੱਪ

Must read


ਨਵੀਂ ਦਿੱਲੀ, 15 ਜੂਨ

ਕਈ ਮਹੀਨਿਆਂ ਦੀਆਂ ਕਿਆਸਰਾਈਆਂ ’ਤੇ ਲਗਾਮ ਲਾਉਂਦਿਆਂ ਏਸ਼ੀਅਨ ਕ੍ਰਿਕਟ ਕੌਂਸਲ ਨੇ ਅੱਜ ਦੱਸਿਆ ਕਿ ਏਸ਼ੀਆ ਕੱਪ 31 ਅਗਸਤ ਤੋਂ 17 ਸਤੰਬਰ ਤੱਕ ਹਾਈਬ੍ਰਿਡ ਮਾਡਲ ਵਿਚ ਕਰਾਇਆ ਜਾਵੇਗਾ। ਇਸ ਤਹਿਤ ਚਾਰ ਮੈਚ ਪਾਕਿਸਤਾਨ ਵਿਚ ਹੋਣਗੇ ਤੇ ਨੌਂ ਮੈਚ ਸ੍ਰੀਲੰਕਾ ਵਿਚ ਖੇਡੇ ਜਾਣਗੇ। ਇਸ ਇਕ ਰੋਜ਼ਾ ਟੂਰਨਾਮੈਂਟ ਬਾਰੇ ਸਹਿਮਤੀ ਪਿਛਲੇ ਹਫ਼ਤੇ ਬਣੀ ਹੈ। ਇਸ ਮੌਕੇ ਜੈ ਸ਼ਾਹ ਦੀ ਅਗਵਾਈ ਵਾਲੀ ਏਸ਼ਿਆਈ ਕ੍ਰਿਕਟ ਕੌਂਸਲ ਨੇ ਪਾਕਿਸਤਾਨ ਕ੍ਰਿਕਟ ਬੋਰਡ ਵੱਲੋਂ ਰੱਖੀ ਹਾਈਬ੍ਰਿਡ ਮਾਡਲ ਦੀ ਤਜਵੀਜ਼ ਨੂੰ ਪ੍ਰਵਾਨ ਕੀਤਾ ਹੈ। ਪਾਕਿਸਤਾਨੀ ਬੋਰਡ ਨੇ ਉਹ ਚਾਰ ਮੈਚ ਆਪਣੇ ਮੁਲਕ ਵਿਚ ਕਰਾਉਣ ਦੀ ਤਜਵੀਜ਼ ਰੱਖੀ ਸੀ ਜਿਨ੍ਹਾਂ ਵਿਚ ਭਾਰਤ ਨਹੀਂ ਖੇਡ ਰਿਹਾ ਹੋਵੇਗਾ। ਜ਼ਿਕਰਯੋਗ ਹੈ ਕਿ ਬੀਸੀਸੀਆਈ ਨੇ ਸਪੱਸ਼ਟ ਕੀਤਾ ਸੀ ਕਿ ਉਹ ਦੋਵਾਂ ਮੁਲਕਾਂ ਵਿਚਾਲੇ ਲੰਮੇ ਸਮੇਂ ਤੋਂ ਬਣੇ ਭੂ-ਸਿਆਸੀ ਤਣਾਅ ਕਾਰਨ ਭਾਰਤੀ ਟੀਮ ਨੂੰ ਪਾਕਿਸਤਾਨ ਨਹੀਂ ਭੇਜੇਗਾ। 31 ਅਗਸਤ ਤੋਂ 17 ਸਤੰਬਰ ਤੱਕ ਹੋਣ ਵਾਲੇ ਟੂਰਨਾਮੈਂਟ ਵਿਚ ਭਾਰਤ, ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫ਼ਗਾਨਿਸਤਾਨ ਤੇ ਨੇਪਾਲ ਹਿੱਸਾ ਲੈਣਗੇ। ਇਸ ਦੌਰਾਨ 13 ਇਕ ਰੋਜ਼ਾ ਮੈਚ ਖੇਡੇ ਜਾਣਗੇ। ਪਾਕਿਸਤਾਨ ਵਿਚ ਹੋਣ ਵਾਲੇ ਮੈਚ ਲਾਹੌਰ ਸਟੇਡੀਅਮ ਅਤੇ ਸ੍ਰੀਲੰਕਾ ਵਿਚ ਹੋਣ ਵਾਲੇ ਮੈਚ ਕੈਂਡੀ ਤੇ ਪੱਲੇਕੇਲੇ ਵਿਚ ਹੋਣਗੇ। ਏਸ਼ੀਆ ਕੱਪ ਨੂੰ ਮਨਜ਼ੂਰੀ ਮਿਲਣ ਦਾ ਮਤਲਬ ਹੈ ਕਿ ਪਾਕਿਸਤਾਨ ਅਕਤੂਬਰ-ਨਵੰਬਰ ਵਿਚ ਇਕ ਰੋਜ਼ਾ ਵਿਸ਼ਵ ਕੱਪ ਲਈ ਭਾਰਤ ਆਵੇਗਾ। -ਪੀਟੀਆਈ





News Source link

- Advertisement -

More articles

- Advertisement -

Latest article