38.5 C
Patiāla
Monday, May 6, 2024

ਜੰਮੂ ਖੇਤਰ ’ਚ ਭੂਚਾਲ ਦੇ 4 ਝਟਕਿਆਂ ਕਾਰਨ ਲੋਕਾਂ ’ਚ ਦਹਿਸ਼ਤ

Must read


ਡੋਡਾ/ਜੰਮੂ, 14 ਜੂਨ

ਜੰਮੂ ਵਿਚ ਮੰਗਲਵਾਰ ਦੇਰ ਰਾਤ ਅਤੇ ਅੱਜ ਸਵੇਰੇ ਭੂਚਾਲ ਦੇ ਕੁੱਲ ਚਾਰ ਝਟਕੇ ਮਹਿਸੂਸ ਕੀਤੇ ਗਏ। ਲਗਾਤਾਰ ਆ ਰਹੇ ਭੂਚਾਲ ਕਾਰਨ ਨਾਗਰਿਕਾਂ ਵਿੱਚ ਦਹਿਸ਼ਤ ਫੈਲ ਗਈ। ਭੂਚਾਲ ਕਾਰਨ ਜਾਨ-ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐੱਨਸੀਐੱਸ) ਅਨੁਸਾਰ ਬੁੱਧਵਾਰ ਸਵੇਰੇ 8.29 ਵਜੇ ਕਿਸ਼ਤਵਾੜ ਵਿੱਚ 3.3 ਸ਼ਿੱਦਤ ਦਾ ਭੂਚਾਲ ਆਇਆ। ਇਸ ਤੋਂ ਪਹਿਲਾਂ ਸਵੇਰੇ 7.56 ਵਜੇ ਡੋਡਾ ਵਿੱਚ 3.5 ਤੇ ਮੰਗਲਵਾਰ ਦੇਰ ਰਾਤ 2.20 ਵਜੇ 4.3 ਦੀ ਸ਼ਿੱਦਤ ਵਾਲ ਤੇ ਰਿਆਸੀ ਜ਼ਿਲ੍ਰੇ ਦੇ ਕਟੜਾਂ ਤੋਂ 74 ਕਿਲੋਮੀਟਰ ਦੂਰ ਰਾਤ 2.43 ਵਜੇ 2.8 ਦੀ ਸ਼ਿੱਦਤ ਵਾਲਾ ਭੂਚਾਲ ਆਇਆ।



News Source link

- Advertisement -

More articles

- Advertisement -

Latest article