35.3 C
Patiāla
Monday, May 13, 2024

ਮੱਧ ਪ੍ਰਦੇਸ਼ ਦੇ ਸਤਪੁੜਾ ਭਵਨ ਵਿਚ ਲੱਗੀ ਭਿਆਨਕ ਅੱਗ, ਜ਼ਦ ਵਿਚ ਆਏ ਕਈ ਸਰਕਾਰੀ ਦਫ਼ਤਰ

Must read


ਭੁਪਾਲ, 12 ਜੂਨ

ਇਥੋਂ ਦੇ ਸਤਪੁੜਾ ਭਵਨ ਇਮਾਰਤ ਦੀ ਤੀਜੀ ਮੰਜ਼ਿਲ ’ਤੇ ਭਿਆਨਕ ਅੱਗ ਲੱਗ ਗਈ ਜਿਥੇ ਮੱਧ ਪ੍ਰਦੇਸ਼ ਸਰਕਾਰ ਦੇ ਕਈ ਵਿਭਾਗਾਂ ਦੇ ਦਫ਼ਤਰ ਸਥਿਤ ਹਨ। ਇਹ ਅੱਗ ਛੇਵੀਂ ਮੰਜ਼ਿਲ ਤੱਕ ਫੈਲ ਗਈ। ਅੱਗ ਬੁਝਾਉਣ ਲਈ ਫ਼ੌਜ, ਏਏਆਈ ਅਤੇ ਤੇਲ ਕੰਪਨੀਆਂ ਦੀਆਂ ਅੱਗ ਬੁਝਾਊ ਗੱਡੀਆਂ ਸੱਦੀਆਂ ਗਈਆਂ ਹਨ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਘਟਨਾ ਬਾਰੇ ਗੱਲਬਾਤ ਕਰਕੇ ਅੱਗ ਬੁਝਾਉਣ ਲਈ ਹਵਾਈ ਸੈਨਾ ਦੇ ਜਹਾਜ਼ ਅਤੇ ਐੱਮਆਈ-15 ਹੈਲੀਕਾਪਟਰ ਦੀਆਂ ਸੇਵਾਵਾਂ ਮੰਗੀਆਂ ਹਨ। ਦੇਰ ਰਾਤ ਤੱਕ ਅੱਗ ਬੁਝਾਉਣ ਦੇ ਯਤਨ ਕੀਤੇ ਜਾ ਰਹੇ ਸਨ। ਇਸ ਘਟਨਾ ’ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਜਾਣਕਾਰੀ ਮੁਤਾਬਕ ਅੱਗ ਏਅਰ ਕੰਡੀਸ਼ਨਰ ’ਚ ਸ਼ਾਰਟ ਸਰਕਿਟ ਹੋਣ ਕਾਰਨ ਲੱਗੀ ਅਤੇ ਹਵਾ ਚੱਲਣ ਕਾਰਨ ਹੋਰ ਮੰਜ਼ਿਲਾਂ ਤੱਕ ਫੈਲ ਗਈ। ਅੱਗ ’ਚ ਫਰਨੀਚਰ ਅਤੇ ਦਸਤਾਵੇਜ਼ ਸੜ ਗੲੇ ਹਨ। -ਪੀਟੀਆਈ



News Source link

- Advertisement -

More articles

- Advertisement -

Latest article