20.5 C
Patiāla
Thursday, May 2, 2024

ਅਦਾਕਾਰਾ ਸੁਲੋਚਨਾ ਦਾ ਦੇਹਾਂਤ

Must read


ਮੁੰਬਈ: ਉੱਘੀ ਅਦਾਕਾਰਾ ਸੁਲੋਚਨਾ ਲਾਟਕਰ (94) ਦਾ ਅੱਜ ਲੰਬੀ ਬਿਮਾਰੀ ਮਗਰੋਂ ਇਥੇ ਹਸਪਤਾਲ ’ਚ ਦੇਹਾਂਤ ਹੋ ਗਿਆ। ਉਨ੍ਹਾਂ ਮਰਾਠੀ ਅਤੇ ਹਿੰਦੀ ਦੀਆਂ 250 ਤੋਂ ਜ਼ਿਆਦਾ ਫਿਲਮਾਂ ’ਚ ਵੱਖ ਵੱਖ ਕਿਰਦਾਰਾਂ ਰਾਹੀਂ ਲੋਕਾਂ ਦੇ ਦਿਲਾਂ ’ਤੇ ਛਾਪ ਛੱਡੀ ਸੀ। ਪਦਮਸ੍ਰੀ ਨਾਲ ਸਨਮਾਨਿਤ ਸੁਲੋਚਨਾ ਨੇ ‘ਹੀਰਾ’, ‘ਰੇਸ਼ਮਾ ਔਰ ਸ਼ੇਰਾ’, ‘ਜਾਨੀ ਦੁਸ਼ਮਣ’, ‘ਜਬ ਪਿਆਰ ਕਿਸੀ ਸੇ ਹੋਤਾ ਹੈ’, ‘ਜੌਨੀ ਮੇਰਾ ਨਾਮ’, ‘ਕਟੀ ਪਤੰਗ’, ‘ਮੇਰੇ ਜੀਵਨ ਸਾਥੀ’, ‘ਪ੍ਰੇਮ ਨਗਰ’ ਅਤੇ ‘ਭੋਲਾ ਭਾਲਾ’ ਜਿਹੀਆਂ ਮਸ਼ਹੂਰ ਫਿਲਮਾਂ ਕੀਤੀਆਂ ਸਨ। ਉਨ੍ਹਾਂ ਦਾ ਸੋਮਵਾਰ ਨੂੰ ਦਾਦਰ ਦੇ ਸ਼ਿਵਾਜੀ ਪਾਰਕ ਸ਼ਮਸ਼ਾਨ ਘਾਟ ’ਚ ਸਸਕਾਰ ਹੋਵੇਗਾ। ਐੱਨਸੀਪੀ ਮੁਖੀ ਸ਼ਰਦ ਪਵਾਰ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸੁਲੋਚਨਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ। -ਪੀਟੀਆਈ



News Source link

- Advertisement -

More articles

- Advertisement -

Latest article