27.8 C
Patiāla
Thursday, May 2, 2024

‘ਬਰਿਕਸ’ ਗਰੁੱਪ ਦਾ ਵਿਸਤਾਰ ਅਜੇ ਜਾਰੀ: ਜੈਸ਼ੰਕਰ

Must read


ਜੋਹੈਨਸਬਰਗ, 3 ਜੂਨ

ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਇੱਥੇ ਕਿਹਾ ਕਿ ‘ਬਰਿਕਸ’ ਸਮੂਹ ਦਾ ਵਿਸਤਾਰ ਹਾਲੇ ਵੀ ਜਾਰੀ ਹੈ ਤੇ ਪੰਜ ਮੁਲਕਾਂ ਦਾ ਇਹ ਗਰੁੱਪ ਇਸ ਪੱਖ ’ਤੇ ਵਿਚਾਰ ਲਈ ਸਕਾਰਾਤਮਕ ਇਰਾਦਿਆਂ ਤੇ ਖੁੱਲ੍ਹੇ ਮਨ ਨਾਲ ਅੱਗੇ ਵਧ ਰਿਹਾ ਹੈ।

ਬਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣ ਅਫ਼ਰੀਕਾ) ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਇਨ੍ਹਾਂ ਦੇਸ਼ਾਂ ਦੇ ਆਗੂਆਂ ਨੇ ਉਨ੍ਹਾਂ ਨੂੰ ਪਿਛਲੇ ਸਾਲ ਗਰੁੱਪ ਦੇ ਸਿਧਾਂਤਾਂ, ਮਿਆਰਾਂ ਆਦਿ ਦਾ ਢਾਂਚਾ ਘੜਨ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਇਸ ਦੇ ਕਈ ਪਹਿਲੂ ਹਨ। ਇਸ ਦਾ ਇਕ ਹਿੱਸਾ ਇਹ ਹੈ ਕਿ ਮੌਜੂਦਾ ਬਰਿਕਸ ਮੈਂਬਰਾਂ ਵਿਚਾਲੇ ਕੰਮਕਾਜੀ ਤਾਲਮੇਲ ਕਿਵੇਂ ਮਜ਼ਬੂਤ ਕੀਤਾ ਜਾਵੇ। ਦੂਜਾ ਹਿੱਸਾ ਇਸ ਪੱਖ ’ਤੇ ਵਿਚਾਰ ਕਰਨਾ ਹੈ ਕਿ ਬਰਿਕਸ ਮੈਂਬਰਾਂ ਦਾ ਗੈਰ-ਬਰਿਕਸ ਮੈਂਬਰਾਂ ਨਾਲ ਤਾਲਮੇਲ ਕਿਵੇਂ ਮਜ਼ਬੂਤ ਹੋਵੇ। ਇਸ ਤੋਂ ਬਾਅਦ ਤੀਜੇ ਹਿੱਸੇ ਵਿਚ ਬਰਿਕਸ ਦੇ ਸੰਭਾਵੀ ਵਿਸਤਾਰ ਬਾਰੇ ਚਰਚਾ ਸ਼ਾਮਲ ਹੈ।

ਜੈਸ਼ੰਕਰ ਦੇ ਵਿਚਾਰਾਂ ਦੀ ਇਸ ਮੌਕੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਮਾਉਰੋ ਵੀਈਰਾ ਨੇ ਹਮਾਇਤ ਕੀਤੀ। ਉਨ੍ਹਾਂ ਕਿਹਾ ਕਿ ਬਰਿਕਸ ਇਕ ਬਰਾਂਡ ਤੇ ਸੰਪਤੀ ਹੈ, ਇਸ ਲਈ ਮਿਲ-ਜੁਲ ਕੇ ਕੰਮ ਕਰਨਾ ਪਏਗਾ ਕਿਉਂਕ ਇਹ ਬਹੁਤ ਸਾਰੀਆਂ ਚੀਜ਼ਾਂ ਦੀ ਨੁਮਾਇੰਦਗੀ ਕਰਦਾ ਹੈ। ਉਨ੍ਹਾਂ ਕਿਹਾ ਕਿ ਬਰਿਕਸ ਗਰੁੱਪ ਵਿਚ ਦੁਨੀਆ ਦੀ 40 ਪ੍ਰਤੀਸ਼ਤ ਆਬਾਦੀ ਵਾਲੇ ਦੇਸ਼ ਸ਼ਾਮਲ ਹਨ। ਚੀਨ ਦੇ ਮੰਤਰੀ ਮਾ ਜ਼ਾਓਸ਼ੂ ਨੇ ਵੀ ਬਰਿਕਸ ਦੇ ਵਿਸਤਾਰ ਦੀ ਗੱਲ ਕੀਤੀ। -ਪੀਟੀਆਈ



News Source link

- Advertisement -

More articles

- Advertisement -

Latest article