43.6 C
Patiāla
Thursday, May 16, 2024

ਜੂਨੀਅਰ ਵਿਸ਼ਵ ਕੱਪ: ਭਾਰਤੀ ਸ਼ੂਟਰ ਸੰਯਮ ਨੂੰ ਸੋਨ ਤਗ਼ਮਾ

Must read


ਸੁਹਲ (ਜਰਮਨੀ): ਭਾਰਤ ਦੀ ਸ਼ੂਟਰ ਸੰਯਮ ਨੇ ਅੱਜ ਇਥੇ ਆਈਐੱਸਐੱਸਐੱਫ ਜੂਨੀਅਰ ਵਿਸ਼ਵ ਕੱਪ ਵਿੱਚ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਸੰਯਮ ਨੇ 238 ਅੰਕਾਂ ਨਾਲ ਅੱਠ ਮਹਿਲਾਵਾਂ ਦੇ ਫਾਈਨਲ ’ਚ ਸਿਖਰਲਾ ਸਥਾਨ ਹਾਸਲ ਕੀਤਾ, ਜਦਕਿ ਭਾਰਤ ਦੀ ਹੀ ਸੁਰੁਚੀ ਇੰਦਰ ਸਿੰਘ ਨੇ 154.1 ਅੰਕਾਂ ਨਾਲ ਛੇਵਾਂਂ ਸਥਾਨ ਹਾਸਲ ਕੀਤਾ ਹੈ।  ਇਸ ਤੋਂ ਬਿਨਾਂ ਕੋਰੀਆ ਦੀ ਕਿਮ ਮਿਨਸਿਓ ਨੇ ਇਸ ਮੁਕਾਬਲੇ ਵਿੱਚ 236 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਤੇ ਤੇਈਪੇਈ ਦੀ ਲਿਊ ਹੇਂਗ ਯੂ ਨੇ 216.9 ਅੰਕਾਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਸੰਯਮ ਨੂੰ 571 ਅੰਕਾਂ ਨਾਲ ਕੁਆਲੀਫਿਕੇਸ਼ਨ ’ਚ ਤੀਜੇ ਅਤੇ ਸੁਰੁਚੀ ਨੂੰ ਪੰਜਵੇਂ ਸਥਾਨ ’ਤੇ ਰੱਖਿਆ ਗਿਆ ਸੀ। -ਪੀਟੀਆਈ





News Source link

- Advertisement -

More articles

- Advertisement -

Latest article