34.2 C
Patiāla
Friday, May 17, 2024

ਪਾਕਿਸਤਾਨ ਵਿੱਚ ਧਮਾਕੇ ਕਾਰਨ ਛੇ ਹਲਾਕ; ਦੋ ਜ਼ਖ਼ਮੀ

Must read


ਪੰਜਾਬ (ਪਾਕਿਸਤਾਨ), 1 ਜੂਨ

ਪਾਕਿਸਤਾਨ ਦੇ ਪੰਜਾਬ ਦੇ ਕੋਟ ਅੱਦੂ ਜ਼ਿਲ੍ਹੇ ਵਿੱਚ ਅੱਜ ਇੱਕ ਘਰ ਅੰਦਰ ਹੋਏ ਧਮਾਕੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਧਮਾਕਾ ਕੋਟ ਅੱਦੂ ਦੇ ਪਨਾਹ ਇਲਾਕੇ ਵਿੱਚ ਹੋਇਆ। ਮੁਜ਼ੱਫਰਗੜ੍ਹ ਦੇ ਜ਼ਿਲ੍ਹਾ ਪੁਲੀਸ ਅਧਿਕਾਰੀ ਸਈਅਦ ਹੈਦਰ ਨੇ ਦੱਸਿਆ ਕਿ ਸਾਰੇ ਮ੍ਰਿਤਕ ਵਿਅਕਤੀ ਇੱਕੋ ਪਰਿਵਾਰ ਨਾਲ ਸਬੰਧਤ ਸਨ ਤੇ ਉਹ ਕਬਾੜ ਦੀ ਛਾਂਟੀ ਕਰ ਰਹੇ ਸਨ। ਮਰਨ ਵਾਲਿਆਂ ਵਿੱਚ ਦੋ ਔਰਤਾਂ, ਦੋ ਮਰਦ ਅਤੇ ਦੋ ਬੱਚੇ ਸ਼ਾਮਲ ਹਨ ਜਿਨ੍ਹਾਂ ਵਿੱਚੋਂ ਇੱਕ ਦੀ ਉਮਰ ਦੋ ਸਾਲ ਸੀ। ਪੁਲੀਸ ਅਨੁਸਾਰ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।





News Source link

- Advertisement -

More articles

- Advertisement -

Latest article