31.7 C
Patiāla
Friday, May 3, 2024

ਮੋਦੀ ਸਰਕਾਰ ਦੇ 9 ਸਾਲ: ਕਾਂਗਰਸ ਨੇ ਭਾਜਪਾ ’ਤੇ ਲੋਕਾਂ ਨੂੰ ਲੁੱਟਣ ਦੇ ਲਾਏ ਦੋਸ਼

Must read


ਨਵੀਂ ਦਿੱਲੀ, 29 ਮਈ

ਨੌਂ ਸਾਲ ਮੁਕੰਮਲ ਹੋਣ ’ਤੇ ਮੋਦੀ ਸਰਕਾਰ ਉਪਰ ਹਮਲਾ ਕਰਦਿਆਂ ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਉਹ ਮਹਿੰਗਾਈ ਰਾਹੀਂ ਲੋਕਾਂ ਦੀ ਕਮਾਈ ਲੁੱਟ ਰਹੀ ਹੈ। ਪਾਰਟੀ ਨੇ ਕਿਹਾ ਕਿ ਅਗਲੇ ਕੁਝ ਦਿਨਾਂ ਦੌਰਾਨ ਮੰਤਰੀ ਅਤੇ ਹੋਰ ਢਿੰਡੋਰਾ ਪਿੱਟਣ ਵਾਲੇ ਮੋਦੀ ਸਰਕਾਰ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਣਗੇ। ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਰਕਾਰ ਦੀ ਆਲੋਚਨਾ ਕਰਦਿਆਂ ਦੋਸ਼ ਲਾਇਆ ਕਿ ਜੀਐੱਸਟੀ ਨੇ ਸਾਰਿਆਂ ਦੇ ਘਰ ਦਾ ਬਜਟ ਵਿਗਾੜ ਦਿੱਤਾ ਹੈ ਅਤੇ ਭਾਜਪਾ ਲੋਕਾਂ ਦੀ ਕਮਾਈ ਲੁੱਟ ਰਹੀ ਹੈ। ਖੜਗੇ ਨੇ ਟਵੀਟ ਕਰਕੇ ਕਿਹਾ ਕਿ ਸਰਕਾਰ ਨੂੰ ਮਹਿੰਗਾਈ ਕਿਤੇ ਨਜ਼ਰ ਨਹੀਂ ਆਉਂਦੀ ਹੈ ਜਾਂ ਉਨ੍ਹਾਂ ਦੇ ਆਗੂ ਆਖਦੇ ਹਨ ਕਿ ਉਹ ਮਹਿੰਗੀਆਂ ਚੀਜ਼ਾਂ ਨਹੀਂ ਖਾਂਦੇ ਹਨ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸਰਕਾਰ ਦੀਆਂ ‘ਅਸਲ ਪ੍ਰਾਪਤੀਆਂ’ ਦੱਸਦਿਆਂ ਕਿਹਾ ਕਿ ਜ਼ਰੂਰੀ ਵਸਤਾਂ ਦੀਆਂ ਕੀਮਤਾਂ ’ਚ ਵਾਧਾ ਹੋਇਆ ਹੈ। -ਪੀਟੀਆਈ  



News Source link

- Advertisement -

More articles

- Advertisement -

Latest article