37.2 C
Patiāla
Friday, April 26, 2024

ਤਕਨੀਕੀ ਕੰਪਨੀਆਂ ਵੱਲੋਂ ਦੋ ਲੱਖ ਮੁਲਾਜ਼ਮਾਂ ਦੀ ਛਾਂਟੀ

Must read


ਨਵੀਂ ਦਿੱਲੀ: ਤਕਨੀਕੀ ਕੰਪਨੀਆਂ ਦੇ ਮੁਲਾਜ਼ਮਾਂ ਲਈ ਸਾਲ 2023 ਬਹੁਤ ਮਾੜਾ ਸਾਬਿਤ ਹੋਇਆ ਹੈ ਤੇ ਹੁਣ ਤੱਕ ਕਰੀਬ ਦੋ ਲੱਖ ਕਰਮੀ ਆਪਣੀ ਨੌਕਰੀ ਗੁਆ ਚੁੱਕੇ ਹਨ। ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਵਾਲੀਆਂ ਕੰਪਨੀਆਂ ਵਿਚ ਵੱਡੀਆਂ ਫਰਮਾਂ ਤੋਂ ਲੈ ਕੇ ਸਟਾਰਟਅੱਪ ਤੱਕ ਸ਼ਾਮਲ ਹਨ। ਮੈਟਾ, ਬੀਟੀ ਤੇ ਵੋਡਾਫੋਨ ਵਰਗੀਆਂ ਕੰਪਨੀਆਂ ਨੇ ਆਉਣ ਵਾਲੇ ਮਹੀਨਿਆਂ ਵਿਚ ਹੋਰ ਛਾਂਟੀ ਦਾ ਐਲਾਨ ਕੀਤਾ ਹੈ। ਇਕ ਵੈੱਬਸਾਈਟ ਮੁਤਾਬਕ 695 ਕੰਪਨੀਆਂ ਨੇ ਇਸ ਸਾਲ ਹੁਣ ਤੱਕ 1.98 ਲੱਖ ਮੁਲਾਜ਼ਮਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਇਸ ਦੇ ਮੁਕਾਬਲੇ ਸਾਲ 2022 ਵਿਚ 1046 ਤਕਨੀਕੀ ਕੰਪਨੀਆਂ ਨੇ 1.61 ਲੱਖ ਮੁਲਾਜ਼ਮ ਨੌਕਰੀ ਤੋਂ ਬਾਹਰ ਕੀਤੇ ਸਨ। ਇਸ ਸਾਲ ਇਕੱਲੇ ਜਨਵਰੀ ਵਿਚ ਹੀ ਕੌਮਾਂਤਰੀ ਪੱਧਰ ਉਤੇ 1 ਲੱਖ ਨੌਕਰੀਆਂ ਖ਼ਤਮ ਹੋਈਆਂ ਹਨ। ਐਮਾਜ਼ੋਨ, ਗੂਗਲ, ਮਾਈਕਰੋਸੌਫਟ, ਸੇਲਜ਼ਫੋਰਸ ਤੇ ਹੋਰਾਂ ਨੇ ਵੱਡੇ ਪੱਧਰ ਉਤੇ ਛਾਂਟੀ ਕੀਤੀ ਹੈ। ਪਿਛਲੇ ਸਾਲ ਤੋਂ ਲੈ ਕੇ ਇਸ ਸਾਲ ਮਈ ਤੱਕ ਕੁੱਲ 3.6 ਲੱਖ ਮੁਲਾਜ਼ਮ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਲਈ ਕੰਪਨੀਆਂ ਲੋੜ ਤੋਂ ਵੱਧ ਮੁਲਾਜ਼ਮ ਹੋਣ, ਆਲਮੀ ਪੱਧਰ ਉਤੇ ਵਿੱਤੀ ਬੇਯਕੀਨੀ ਦੇ ਮਾਹੌਲ, ਮਹਾਮਾਰੀ ਦੇ ਅਸਰ ਜਿਹੇ ਕਾਰਨਾਂ ਦਾ ਹਵਾਲਾ ਦੇ ਰਹੀਆਂ ਹਨ। ਮੈਟਾ (ਫੇਸਬੁੱਕ) ਵੱਲੋਂ ਅਗਲੇ ਹਫ਼ਤੇ ਤੋਂ ਛਾਂਟੀਆਂ ਦਾ ਅਗਲਾ ਗੇੜ ਆਰੰਭੇ ਜਾਣ ਦੀ ਸੰਭਾਵਨਾ ਹੈ। ਕੰਪਨੀ ਵੱਲੋਂ ਛੇ ਹਜ਼ਾਰ ਕਰਮੀਆਂ ਨੂੰ ਕੱਢੇ ਜਾਣ ਦੇ ਅਸਾਰ ਹਨ। ਐਮਾਜ਼ੋਨ ਨੇ ਆਪਣੀ ਕਲਾਊਡ ਡਿਵੀਜ਼ਨ ਵਿਚੋਂ 400-500 ਮੁਲਾਜ਼ਮਾਂ ਦੀ ਛਾਂਟੀ ਕੀਤੀ ਹੈ। ਹਾਲ ਹੀ ਵਿਚ ਯੂਕੇ ਦੀ ਟੈਲੀਕਾਮ ਕੰਪਨੀ ਬੀਟੀ ਗਰੁੱਪ ਨੇ  ਐਲਾਨ ਕੀਤਾ ਸੀ ਕਿ ਉਹ ਇਸ ਦਹਾਕੇ ਦੇ ਅੰਤ ਤੱਕ 55 ਹਜ਼ਾਰ ਕਰਮੀਆਂ ਦੀ ਛਾਂਟੀ ਕਰੇਗਾ। ਵੋਡਾਫੋਨ ਅਗਲੇ ਤਿੰਨ ਸਾਲਾਂ ਵਿਚ 11 ਹਜ਼ਾਰ ਮੁਲਾਜ਼ਮਾਂ ਨੂੰ ਕੱਢ ਰਹੀ ਹੈ। -ਆਈਏਐੱਨਐੱਸ     



News Source link

- Advertisement -

More articles

- Advertisement -

Latest article