30.9 C
Patiāla
Thursday, May 16, 2024

ਆਰਬੀਆਈ ਵੱਲੋਂ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਫ਼ੈਸਲਾ

Must read


ਮੁੰਬਈ, 19 ਮਈ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਅੱਜ 2000 ਰੁਪਏ ਦੇ ਕਰੰਸੀ ਨੋਟਾਂ ਨੂੰ ਸਤੰਬਰ 2023 ਤੋਂ ਬਾਅਦ ਸਰਕੁਲੇਸ਼ਨ (ਮਾਰਕੀਟ ਵਿੱਚ ਚੱਲਣ) ਤੋਂ ਬਾਹਰ ਕਰਨ ਦੇ ਐਲਾਨ ਕੀਤਾ ਹੈ। ਇਸ ਕੀਮਤ ਦੇ ਨੋਟਾਂ ਨੂੰ 23 ਮਈ ਤੋਂ ਬਾਅਦ ਬੈਂਕਾਂ ਵਿੱਚ ਜਾ ਕੇ ਬਦਲਿਆ ਜਾ ਸਕਦਾ ਹੈ। ਆਰਬੀਆਈ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਲੇ ਮਾਰਕੀਟ ਵਿੱਚ ਚੱਲ ਰਹੇ 2000 ਰੁਪਏ ਦੇ ਨੋਟ ਵੈਲਿਡ ਕਰੰਸੀ ਬਣੇ ਰਹਿਣਗੇ। ਆਰਬੀਆਈ ਨੇ ਬੈਕਾਂ ਨੂੰ 30 ਸਤੰਬਰ ਤੱਕ ਇਹ ਨੋਟ ਜਮ੍ਹਾਂ ਕਰਨ ਅਤੇ ਬਦਲਣ ਦੀ ਸਹੂੁਲਤ ਦੇਣ ਲਈ ਕਿਹਾ ਹੈ। ਬੈਂਕਾਂ ਵਿੱਚ 23 ਮਈ ਤੋਂ 2000 ਰੁਪਏ ਦੇ ਨੋਟ ਬਦਲੇ ਜਾ ਸਕਣਗੇ। ਹਾਲਾਂਕਿ ਇੱਕ ਵਾਰ ਸਿਰਫ 20,000 ਰੁਪਏ ਮੁੱਲ ਦੇ ਨੋਟ ਹੀ ਬਦਲੇ ਜਾ ਸਕਣਗੇ। ਇਸ ਦੇ ਨਾਲ ਹੀ ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ 2000 ਰੁਪਏ ਦੇ ਨੋਟ ਦੇਣੇ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਲਈ ਆਖਿਆ ਹੈ। ਦੱਸਣਯੋਗ ਹੈ ਕਿ ਨਵੰਬਰ 2016 ਵਿੱਚ 500 ਅਤੇ 1000 ਰੁਪਏ ਦੇ ਪੁਰਾਣੇ ਨੋਟ ਮਾਰਕੀਟ ਵਿੱਚੋਂ ਹਟਾਉਣ ਮਗਰੋਂ 2000 ਰੁਪਏ ਦੇ ਨੋਟ ਜਾਰੀ ਕੀਤੇ ਸਨ। -ਪੀਟੀਆਈ



News Source link

- Advertisement -

More articles

- Advertisement -

Latest article