42.7 C
Patiāla
Saturday, May 18, 2024

ਆਰਬੀਆਈ ਵੱਲੋਂ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਫੈਸਲਾ

Must read


ਮੁੰਬਈ, 19 ਮਈ

ਮੁੱਖ ਅੰਸ਼

  • ਇਕ ਵਾਰ ’ਚ 20 ਹਜ਼ਾਰ ਰੁਪਏ ਤੱਕ ਹੀ ਵਟਾਏ ਜਾ ਸਕਣਗੇ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ 2000 ਰੁਪਏ ਦੇ ਕਰੰਸੀ ਨੋਟ ਵਾਪਸ ਲੈਣ ਦਾ ਫੈਸਲਾ ਕੀਤਾ ਹੈ। ਕੇਂਦਰੀ ਬੈਂਕ ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਬੈਂਕਾਂ ਤੋਂ ਬਦਲਾਉਣ ਜਾਂ ਜਮ੍ਹਾਂ ਕਰਵਾਉਣ ਲਈ 23 ਮਈ ਤੋਂ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਨਵੰਬਰ 2016 ਵਿੱਚ ਕੀਤੀ ਨੋਟਬੰਦੀ, ਜਦੋਂ ਪੰਜ ਸੌ ਤੇ 1000 ਰੁਪਏ ਦੇ ਨੋਟ ਅੱਧੀ ਰਾਤ ਤੋਂ ਬੰਦ ਕਰ ਦਿੱਤੇ ਗ ਸਨ, ਦੇ ਉਲਟ 2000 ਰੁਪਏ ਦਾ ਨੋਟ 30 ਸਤੰਬਰ ਤੱਕ ਕਾਨੂੰਨੀ ਰੂਪ ਵਿੱਚ ਵੈਧ ਰਹੇਗਾ।

ਆਰਬੀਆਈ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੇ ਬੈਂਕਾਂ ਨੂੰ ਤੁਰੰਤ ਪ੍ਰਭਾਵ ਤੋਂ 2000 ਰੁਪਏ ਦੇ ਕਰੰਸੀ ਨੋਟ ਜਾਰੀ ਕਰਨ ਤੋਂ ਰੋਕ ਦਿੱਤਾ ਹੈ। ਕੇਂਦਰੀ ਬੈਂਕ ਨੇ ਦੋ ਹਜ਼ਾਰ ਰੁਪਏ ਦੇ ਕਰੰਸੀ ਨੋਟ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਬਾਰੇ ਹੱਦ ਨਿਰਧਾਰਿਤ ਨਹੀਂ ਕੀਤੀ, ਪਰ ਜੇਕਰ ਨੋਟ ਵਟਾਉਣੇ ਹਨ ਤਾਂ ਇਕ ਸਮੇਂ ਵੱਧ ਤੋਂ ਵੱਧ 20 ਹਜ਼ਾਰ ਰੁਪਏ (ਦੋ ਹਜ਼ਾਰ ਰੁਪਏ ਦੇ 10 ਨੋਟ) ਹੀ ਬਦਲਣ ਦੀ ਖੁੱਲ੍ਹ ਰਹੇਗੀ। ਆਰਬੀਆਈ ਨੇ ਇਹ ਫੈਸਲਾ ਅਜਿਹੇ ਮੌਕੇ ਲਿਆ ਹੈ ਜਦੋਂ ਕਾਲੇ ਧਨ ਨੂੰ ਜਮ੍ਹਾਂ ਕਰਨ ਲਈ ਸਭ ਤੋਂ ਉੱਚੇ ਮੁੱਲ ਦੇ ਨੋਟਾਂ ਦੀ ਵਰਤੋਂ ਫਿਕਰਮੰਦੀ ਦਾ ਵਿਸ਼ਾ ਬਣਿਆ ਹੋਇਆ ਸੀ। ਕੇਂਦਰੀ ਬੈਂਕ ਨੇ ਸਾਲ 2018-19 ਵਿੱਚ 2000 ਰੁਪ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ ਤੇ ਮਾਰਕੀਟ ਵਿੱਚ ਪੁਰਾਣੀ ਕਰੰਸੀ ਹੀ ਚੱਲ ਰਹੀ ਸੀ।

ਮੋਦੀ ਸਰਕਾਰ ਨੇ ਦੋ ਹਜ਼ਾਰ ਰੁਪਏ ਦਾ ਕਰੰਸੀ ਨੋਟ ਨਵੰਬਰ 2016 ਵਿੱਚ ਬਾਜ਼ਾਰ ’ਚ ਲਿਆਂਦਾ ਸੀ ਤੇ ਉਦੋਂ ਇਸ ਪੇਸ਼ਕਦਮੀ ਦਾ ਮੁੱਖ ਮੰਤਵ 500 ਤੇ 1000 ਰੁਪਏ ਦੇ ਬੰਦ ਕੀਤੇ ਨੋਟਾਂ ਦੇ ਮੱਦੇਨਜ਼ਰ ਅਰਥਚਾਰੇ ਦੀਆਂ ਕਰੰਸੀ ਲੋੜਾਂ ਨੂੰ ਪੂਰਾ ਕਰਨਾ ਸੀ। ਆਰਬੀਆਈ ਨੇ ਕਿਹਾ ਕਿ ਉਸ ਦੇ ਧਿਆਨ ਵਿੱਚ ਆਇਆ ਹੈ ਕਿ 2000 ਰੁਪ ਦਾ ਕਰੰਸੀ ਨੋਟ ਆਮ ਕਰਕੇ ਲੈਣ-ਦੇਣ ਲਈ ਨਹੀਂ ਵਰਤਿਆ ਜਾਂਦਾ ਅਤੇ ਹੋਰਨਾਂ ਮੁੱਲਾਂ ਵਾਲੇ ਕਰੰਸੀ ਨੋਟਾਂ ਦਾ ਸਟਾਕ ਲੋਕਾਂ ਦੀ ਕਰੰਸੀ ਲੋੜਾਂ ਨੂੰ ਪੂਰਾ ਕਰਨ ਲਈ ਕਾਫੀ ਹੈ।

ਕੇਂਦਰੀ ਬੈਂਕ ਨੇ ਕਿਹਾ, ‘‘ਉਪਰੋਕਤ ਕਾਰਨਾਂ ਤੇ ਆਰਬੀਆਈ ਦੀ ‘ਕਲੀਨ ਨੋਟ ਪਾਲਿਸੀ’ ਦੇ ਮੱਦੇਨਜ਼ਰ ਮਾਰਕੀਟ ਵਿੱਚ ਮੌਜੂਦ 2000 ਰੁਪ ਦੇ ਕਰੰਸੀ ਨੋਟਾਂ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਗਿਆ ਹੈ।’’ ਬੈਂਕ ਨੇ ਕਿਹਾ ਕਿ 2000 ਰੁਪਏ ਦੇ ਨੋਟ ਕਾਨੂੰਨੀ ਤੌਰ ’ਤੇ ਵੈਧ ਰਹਿਣਗੇ। ਕੇਂਦਰੀ ਬੈਂਕ ਨੇ ਕਿਹਾ ਕਿ ਲੋਕ 23 ਮਈ ਤੋਂ 2000 ਰੁਪ ਦੇ ਬੈਂਕ ਨੋਟ ਆਪਣੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਉਣ ਤੋਂ ਇਲਾਵਾ ਕਿਸੇ ਵੀ ਬੈਂਕ ਦੀ ਸ਼ਾਖਾ ਤੋਂ ਬਦਲਵਾ ਸਕਦੇ ਹਨ। ਆਰਬੀਆਈ ਨੇ ਕਿਹਾ ਕਿ ਦੋ ਹਜ਼ਾਰ ਦੇ ਨੋਟ ਆਮ ਵਾਂਗ ਬਿਨਾਂ ਕਿਸੇ ਰੋਕ-ਟੋਕ ਦੇ ਜਮ੍ਹਾਂ ਕਰਵਾਏ ਜਾ ਸਕਣਗੇ ਜਦੋਂਕਿ ਨੋਟ ਵਟਾਉਣ ਮੌਕੇ ਬੈਂਕ ਸਾਖਾਵਾਂ ਦੇ ਨਿਯਮਤ ਕੰਮਕਾਜ ਨੂੰ ਅਸਰਅੰਦਾਜ਼ ਹੋਣ ਤੋਂ ਬਚਾਉਣ ਲਈ ਇਕ ਸਮੇਂ ਸਿਰਫ਼ 20,000 ਹਜ਼ਾਰ ਰੁਪਏ ਦੀ ਕਰੰਸੀ ਹੀ ਬਦਲੀ ਜਾ ਸਕੇਗੀ। ਬੈਂਕ ਨੇ ਕਿਹਾ ਕਿ ਇਸ ਪੂਰੀ ਮਸ਼ਕ ਨੂੰ ਨਿਰਧਾਰਿਤ ਸਮੇਂ ’ਚ ਪੂਰਾ ਕਰਨ ਤੇ ਆਮ ਲੋਕਾਂ ਨੂੰ ਮੁਨਾਸਿਬ ਸਮਾਂ ਦੇਣ ਲਈ ਸਾਰੇ ਬੈਂਕਾਂ ਨੂੰ 30 ਸਤੰਬਰ 2023 ਤੱਕ ਨੋਟ ਜਮ੍ਹਾਂ ਕਰਵਾਉਣ ਤੇ ਬਦਲਾਉਣ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਆਖ ਦਿੱਤਾ ਹੈ। ਆਰਬੀਆਈ ਦੇ 19 ਖੇਤਰੀ ਦਫ਼ਤਰਾਂ ਵਿੱਚ ਵੀ ਲੋਕਾਂ ਨੂੰ ਇਹ ਸੇਵਾਵਾਂ ਮਿਲਣਗੀਆਂ।

ਆਰਬੀਆਈ ਮੁਤਾਬਕ 2,000 ਰੁਪਏ ਮੁੱਲ ਦੇ ਬੈਂਕ ਨੋਟਾਂ ਵਿੱਚੋਂ ਲਗਪਗ 89 ਫੀਸਦ ਮਾਰਚ 2017 ਤੋਂ ਪਹਿਲਾਂ ਜਾਰੀ ਕੀਤੇ ਗਏ ਸਨ ਅਤੇ 4-5 ਸਾਲਾਂ ਦੇ ਆਪਣੇ ਅਨੁਮਾਨਿਤ ਜੀਵਨ ਕਾਲ ਦੇ ਅੰਤ ਵਿੱਚ ਹਨ। ਮਾਰਕੀਟ ਵਿੱਚ ਮੌਜੂਦਾ ਅਜਿਹੇ ਬੈਂਕ ਨੋਟਾਂ ਦੀ ਕੁੱਲ ਕੀਮਤ 31 ਮਾਰਚ, 2018 ਤੱਕ ਆਪਣੇ ਸਿਖਰ ’ਤੇ 6.73 ਲੱਖ ਕਰੋੜ ਰੁਪਏ (ਸਰਕੁਲੇਸ਼ਨ ਵਿੱਚ ਨੋਟਾਂ ਦਾ 37.3 ਪ੍ਰਤੀਸ਼ਤ) ਤੋਂ ਘਟ ਕੇ 3.62 ਲੱਖ ਕਰੋੜ ਰੁਪਏ ਰਹਿ ਗਈ ਹੈ, ਜੋ 31 ਮਾਰਚ 2023 ਤੱਕ ਮਾਰਕੀਟ ਵਿੱਚ ਮੌਜੂਦ ਸਿਰਫ 10.8 ਪ੍ਰਤੀਸ਼ਤ ਨੋਟਾਂ ਦਾ ਹਿੱਸਾ ਹੈ। ਆਰਬੀਆਈ ਨੇ ਜਨਵਰੀ 2014 ਵਿੱਚ 2005 ਤੋਂ ਪਹਿਲਾਂ ਜਾਰੀ ਕੀਤੇ ਸਾਰੇ ਬੈਂਕ ਨੋਟਾਂ ਨੂੰ ਮਾਰਕੀਟ ’ਚੋਂ ਵਾਪਸ ਲੈਣ ਦਾ ਐਲਾਨ ਕੀਤਾ ਸੀ। -ਪੀਟੀਆਈ

ਨੋਟਬੰਦੀ ਦੇ ‘ਮੂਰਖਾਨਾ ਫੈਸਲੇ’ ਉੱਤੇ ਪਰਦਾ ਪਾਉਣ ਲਈ ਲਿਆਂਦਾ ਸੀ 2000 ਦਾ ਨੋਟ: ਚਿਦੰਬਰਮ

ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪੰਜ ਸੌ ਤੇ ਇਕ ਹਜ਼ਾਰ ਰੁਪਏ ਦੇ ਨੋਟ ਬੰਦ ਕਰਨ ਦੇ ‘ਮੂਰਖਾਨਾ ਫੈਸਲੇ’ ਉੱਤੇ ਪਰਦਾ ਪਾਉਣ ਲਈ 2000 ਦਾ ਨੋਟ ਲਿਆਂਦਾ ਗਿਆ ਸੀ। ਸਾਬਕਾ ਕੇਂਦਰੀ ਮੰਤਰੀ ਨੇ ਕਿਹਾ ਕਿ ਨੋਟਬੰਦੀ ਦੇ ਕੁਝ ਹਫ਼ਤਿਆਂ ਮਗਰੋਂ ਸਰਕਾਰ ਤੇ ਆਰਬੀਆਈ ਨੂੰ 500 ਰੁਪ ਦਾ ਕਰੰਸੀ ਨੋਟ ਮੁੜ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਸੀ ਅਤੇ ਮੋਦੀ ਸਰਕਾਰ ਜੇਕਰ ਹੁਣ 1000 ਰੁਪਏ ਦਾ ਨੋਟ ਮੁੜ ਬਾਜ਼ਾਰ ਵਿੱਚ ਲਿਆਉਂਦੀ ਹੈ ਤਾਂ ਉਨ੍ਹਾਂ ਨੂੰ ਕੋਈ ਹੈਰਾਨੀ ਨਹੀਂ ਹੋਵੇਗੀ। ਚਿਦੰਬਰਮ ਨੇ ਟਵੀਟ ਕੀਤਾ, ‘‘ਜਿਵੇਂ ਕਿ ਆਸ ਸੀ…ਸਰਕਾਰ/ਆਰਬੀਆਈ ਨੇ 2000 ਰੁਪਏ ਦਾ ਨੋਟ ਵਾਪਸ ਲੈਣ ਦਾ ਫੈਸਲਾ ਕਰਦਿਆਂ ਨੋਟ ਬਦਲਾਉਣ ਲਈ 30 ਸਤੰਬਰ ਤੱਕ ਦਾ ਸਮਾਂ ਦਿੱਤਾ ਹੈ। ਦੋ ਹਜ਼ਾਰ ਰੁਪਏ ਦੇ ਨੋਟ ਨੂੰ ਆਮ ਕਰਕੇ ਲੈਣ-ਦੇਣ ਲਈ ਨਹੀਂ ਵਰਤਿਆ ਜਾਂਦਾ। ਅਸੀਂ ਨਵੰਬਰ 2016 ਵਿੱਚ ਇਹ ਗੱਲ ਕਹੀ ਸੀ ਤੇ ਅੱਜ ਅਸੀਂ ਸਹੀ ਸਾਬਤ ਹੋ ਹਾਂ।’’ ਉਧਰ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ (ਕੇਂਦਰੀ ਬੈਂਕ ਦੀ) ਇਹ ਪੇਸ਼ਕਦਮੀ ‘ਸਾਡੇ ਅਖੌਤੀ ਵਿਸ਼ਵਗੁਰੂ ਦੀ ਖਾਸੀਅਤ’ ਅਤੇ ‘ਪਹਿਲਾ ਕਰੋ, ਫਿਰ ਸੋਚੋ’ ਦੀ ਵਿਧੀ ’ਤੇ ਅਧਾਰਿਤ ਹੈ। ਉਨ੍ਹਾਂ ਇਕ ਟਵੀਟ ਵਿੱਚ ਕਿਹਾ, ‘‘ਸਾਡੇ ਅਖੌਤੀ ਵਿਸ਼ਵਗੁਰੂ ਦੀ ਖਾਸੀਅਤ ਹੈ। ਪਹਿਲਾ ਕਰੋ, ਫਿਰ ਸੋਚੋ (ਫਾਸਟ)। 8 ਨਵੰਬਰ 2016 ਨੂੰ ਤਬਾਹਕੁਨ ‘ਤੁਗਲਕੀ ਫਰਮਾਨ’ ਮਗਰੋਂ ਪੂਰੇ ਧੂਮ-ਧੜੱਕੇ ਨਾਲ ਜਾਰੀ 2000 ਰੁਪ ਦੇ ਨੋਟ ਹੁਣ ਵਾਪਸ ਲਏ ਜਾਣਗੇ।’’ ਕਾਂਗਰਸ ਦੇ ਸੰਸਦ ਮੈਂਬਰ ਮਣੀਕਮ ਟੈਗੋਰ ਨੇ ਟਵੀਟ ਕੀਤਾ, ‘‘ਦੂਜੀ ਨੋਟਬੰਦੀ ਆਫ਼ਤ ਸ਼ੁਰੂ…ਐੱਮ=ਮੈਡਨੈੱਸ (ਪਾਗਲਪਣ)।’’ – ਪੀਟੀਆਈ



News Source link

- Advertisement -

More articles

- Advertisement -

Latest article