41.8 C
Patiāla
Monday, May 6, 2024

ਸੈਫ ਕੱਪ: ਪੰਜ ਸਾਲ ਬਾਅਦ ਟਕਰਨਗੇ ਭਾਰਤ ਤੇ ਪਾਕਿਸਤਾਨ

Must read


ਨਵੀਂ ਦਿੱਲੀ, 17 ਮਈ

ਭਾਰਤ ਅਤੇ ਪਾਕਿਸਤਾਨ ਦੀਆਂ ਫੁਟਬਾਲ ਟੀਮਾਂ ਲਗਪਗ ਪੰਜ ਸਾਲ ਬਾਅਦ ਆਪਸ ਵਿੱਚ ਭਿੜਦੀਆਂ ਨਜ਼ਰ ਆਉਣਗੀਆਂ। ਦੋਵਾਂ ਗੁਆਂਢੀ ਦੇਸ਼ਾਂ ਨੂੰ 21 ਜੂਨ ਤੋਂ 4 ਜੁਲਾਈ ਤੱਕ ਬੰਗਲੂਰੂ ’ਚ ਹੋਣ ਵਾਲੇ ਸੈਫ ਕੱਪ ਲਈ ਇੱਕੋ ਗਰੁੱਪ ’ਚ ਰੱਖਿਆ ਗਿਆ ਹੈ। ਸਾਊਥ ਏਸ਼ੀਅਨ ਫੁਟਬਾਲ ਫੈਡਰੇਸ਼ਨ (ਸੈਫ) ਕੱਪ ਦੇ 14ਵੇਂ ਟੂਰਨਾਮੈਂਟ ਦੇ ਡਰਾਅ ਅਨੁਸਾਰ ਮੌਜੂਦਾ ਚੈਂਪੀਅਨ ਭਾਰਤ, ਪਾਕਿਸਤਾਨ, ਕੁਵੈਤ ਅਤੇ ਨੇਪਾਲ ਨੂੰ ਗਰੁੱਪ ਏ ਵਿੱਚ ਜਦਕਿ ਲਿਬਨਾਨ, ਮਾਲਦੀਵ, ਬੰਗਲਾਦੇਸ਼ ਅਤੇ ਭੂਟਾਨ ਨੂੰ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ। 

ਗਰੁੱਪ ਮੈਚ ਰਾਊਂਡ-ਰੌਬਿਨ ਫਾਰਮੈਟ ਦੇ ਆਧਾਰ ’ਤੇ ਖੇਡੇ ਜਾਣਗੇ। ਹਰ ਗਰੁੱਪ ਵਿੱਚ ਪਹਿਲੇ ਦੋ ਸਥਾਨਾਂ ’ਤੇ ਰਹਿਣ ਵਾਲੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਅੱਠ ਦੇਸ਼ਾਂ ਦਾ ਇਹ ਟੂਰਨਾਮੈਂਟ ਕਾਂਤੀਰਾਵਾ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਟੂਰਨਾਮੈਂਟ ਹੋਰ ਸਖ਼ਤ ਬਣਾਉਣ ਲਈ ਦੱਖਣੀ ਏਸ਼ੀਆ ਤੋਂ ਬਾਹਰਲੇ ਦੋ ਦੇਸ਼ਾਂ ਲਿਬਨਾਨ ਅਤੇ ਕੁਵੈਤ ਨੂੰ ਵੀ ਮੁਕਾਬਲੇ ਵਿੱਚ ਖੇਡਣ ਲਈ ਸੱਦਾ ਦਿੱਤਾ ਗਿਆ ਹੈ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਟੂਰਨਾਮੈਂਟ ਦੇ ਪਹਿਲੇ ਦਿਨ 21 ਜੂਨ ਨੂੰ ਹੋਵੇਗਾ। ਦੋਵੇਂ ਗੁਆਂਢੀ ਦੇਸ਼ ਆਖਰੀ ਵਾਰ ਸਤੰਬਰ 2018 ਵਿੱਚ ਢਾਕਾ ’ਚ ਸੈਫ ਕੱਪ ਦੇ 12ਵੇਂ ਐਡੀਸ਼ਨ ਵਿੱਚ ਇੱਕ-ਦੂਜੇ ਖ਼ਿਲਾਫ਼ ਖੇਡੇ ਸਨ। ਭਾਰਤ ਨੇ ਇਹ ਮੈਚ 3-1 ਨਾਲ ਜਿੱਤਿਆ ਪਰ ਫਾਈਨਲ ਵਿੱਚ ਮਾਲਦੀਵ ਤੋਂ 1-2 ਨਾਲ ਹਾਰ ਗਿਆ ਸੀ। ਭਾਰਤ ਅਤੇ ਪਾਕਿਸਤਾਨ ਨੇ ਅਧਿਕਾਰਤ ਤੌਰ ’ਤੇ ਕੁੱਲ 20 ਤੋਂ ਵੱਧ ਕੌਮਾਂਤਰੀ ਮੈਚ ਖੇਡੇ ਹਨ। ਇਨ੍ਹਾਂ ਵਿੱਚ ਭਾਰਤ ਨੇ ਦਰਜਨ ਤੋਂ ਵੱਧ ਮੈਚ ਜਿੱਤੇ ਹਨ। ਭਾਰਤ ਨੇ ਚਾਰ ਵਾਰ ਉਪ ਜੇਤੂ ਰਹਿੰਦਿਆਂ ਅੱਠ ਵਾਰ ਸੈਫ ਕੱਪ ਦਾ ਖਿਤਾਬ ਜਿੱਤਿਆ ਹੈ। 

ਆਲ ਇੰਡੀਆ ਫੁਟਬਾਲ ਫੈਡਰੇਸ਼ਨ ਨੂੰ ਉਮੀਦ ਹੈ ਕਿ ਟੂਰਨਾਮੈਂਟ ’ਚ ਹਿੱਸਾ ਲੈਣ ਲਈ ਪਾਕਿਸਤਾਨੀ ਖਿਡਾਰੀਆਂ ਅਤੇ ਸਹਿਯੋਗੀ ਸਟਾਫ ਨੂੰ ਵੀਜ਼ਾ ਮਿਲ ਜਾਵੇਗਾ। ਏਆਈਐੱਫਐੱਫ ਦੇ ਪ੍ਰਧਾਨ ਕਲਿਆਣ ਚੌਬੇ ਨੇ ਕਿਹਾ ਕਿ ਪਾਕਿਸਤਾਨ ਨੇ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। -ਪੀਟੀਆਈ





News Source link

- Advertisement -

More articles

- Advertisement -

Latest article