37.4 C
Patiāla
Wednesday, May 15, 2024

ਸਿਵਲ ਸਰਜਨ ਵੱਲੋਂ ਸਿਹਤ ਕੇਂਦਰ ਦਾ ਅਚਨਚੇਤ ਦੌਰਾ

Must read


ਪੱਤਰ ਪ੍ਰੇਰਕ

ਬਸੀ ਪਠਾਣਾਂ, 15 ਮਈ

ਸਿਵਲ ਸਰਜਨ ਫਤਹਿਗੜ੍ਹ ਸਾਹਿਬ ਡਾ. ਦਵਿੰਦਰਜੀਤ ਕੌਰ ਵੱਲੋਂ ਅੱਜ ਕਮਿਊਨਿਟੀ ਹੈਲਥ ਸੈਂਟਰ ਬਸੀ ਪਠਾਣਾਂ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਸਿਹਤ ਕੇਂਦਰ ਦੇ ਐੱਸਐੱਮਓ ਡਾ. ਗੁਰਦੀਪ ਸਿੰਘ ਬੋਪਰਾਏ ਅਤੇ ਸਟਾਫ ਨਾਲ ਮੀਟਿੰਗ ਕੀਤੀ। ਉਪਰੰਤ ਸਿਵਲ ਸਰਜਨ ਨੇ ਵਾਰਡ ਵਿੱਚ ਦਾਖਲ ਮਰੀਜ਼ਾਂ ਨਾਲ ਗੱਲਬਾਤ ਕੀਤੀ ਅਤੇ ਹਸਪਾਤਲ ਵੱਲੋਂ ਦਿਤੀਆਂ ਜਾਂਦੀਆਂ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ। ਉਨ੍ਹਾਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ‘ਜਨਨੀ ਸ਼ਿਸ਼ੂ ਸੁਰੱਖਿਆ’ ਪ੍ਰੋਗਰਾਮ ਤਹਿਤ ਗਰਭਵਤੀ ਮਹਿਲਾਵਾਂ ਤੇ ਬੱਚਿਆਂ ਨੂੰ ਬਣਦਾ ਲਾਭ ਤੇ ‘ਜਨਨੀ ਸੁਰੱਖਿਆ ਯੋਜਨਾ’ ਤਹਿਤ ਮਾਲੀ ਸਹਾਇਤਾ ਲਾਭਪਾਤਰੀ ਗਰਭਵਤੀਆਂ ਨੂੰ ਸਮੇਂ ਸਿਰ ਦੇਣ ਦੀ ਹਦਾਇਤ ਵੀ ਕੀਤੀ। ਇਸ ਦੌਰਾਨ ਸਿਵਲ ਸਰਜਨ ਨੇ ਸੀਐੱਚਸੀ ਅਧੀਨ ਸਿਹਤ ਵਿਭਾਗ ਦੀਆਂ ਸਿਹਤ ਸਕੀਮਾਂ ਅਤੇ ਸਹੂਲਤਾਂ ਓਪੀਡੀ, ਆਈਪੀਡੀ, ਲੈਬ ਟੈਸਟ, ਟੀ.ਬੀ., ਓਟ ਸੈਂਟਰ, 24 ਘੰਟੇ ਐਮਰਜੈਂਸੀ ਸੇਵਾਵਾਂ, ਆਰਸੀਐੱਚ, ਐੱਨਸੀਡੀ, ਆਰਕੇਐਸਕੇ, ਆਰਬੀਐਸਕੇ ਆਦਿ ਦੀ ਸਮੀਖਿਆ ਕੀਤੀ। ਉਨ੍ਹਾਂ ਕਿਹਾ ਕਿ ਗਰਮੀ ਦੇ ਮੌਸਮ ਦੀ ਸ਼ੁਰੂਆਤ ਦੇ ਮੱਦੇਨਜਰ ਲੂ, ਮੌਸਮੀ ਬਿਮਾਰੀਆਂ ਅਤੇ ਡੇਂਗੂ ਤੇ ਮਲੇਰੀਆ ਆਦਿ ਲਈ ਅਗਾਊਂ ਪ੍ਰਬੰਧ ਕੀਤੇ ਜਾਣ ਅਤੇ ਡੇਂਗੂ ਤੇ ਮਲੇਰੀਆ ਦੇ ਮਰੀਜ਼ਾਂ ਲਈ ਵੱਖਰਾ ਵਾਰਡ ਬਣਾਇਆ ਜਾਵੇ।





News Source link

- Advertisement -

More articles

- Advertisement -

Latest article