36 C
Patiāla
Wednesday, May 8, 2024

ਕਾਂਗਰਸ ਪੰਜਾਬ ਸਿਰ 2.73 ਲੱਖ ਕਰੋੜ ਦਾ ਕਰਜ਼ਾ ਛੱਡ ਕੇ ਗਈ: ਕੰਗ

Must read


ਚੰਡੀਗੜ੍ਹ (ਟਨਸ): ਕਾਂਗਰਸੀ ਆਗੂ ਨਵਜੋਤ ਸਿੱਧੂ ਨੂੰ ‘ਆਪ’ ਨੇ ਮੋੜਵਾਂ ਜਵਾਬ ਦਿੱਤਾ ਹੈ। ਪਾਰਟੀ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਟਵੀਟ ਕਰ ਕੇ ਕਿਹਾ ਕਿ ਕਾਂਗਰਸ ਸਰਕਾਰ ਪੰਜਾਬ ਸਿਰ ਵਿਰਾਸਤ ’ਚ 2.73 ਲੱਖ ਕਰੋੜ ਰੁਪਏ ਦਾ ਕਰਜ਼ਾ ਛੱਡ ਕੇ ਗਈ ਸੀ, ਜਿਸ ਦਾ ਸਾਲਾਨਾ ਵਿਆਜ ਹੀ ਲਗਪਗ 20 ਹਜ਼ਾਰ ਕਰੋੜ ਰੁਪਏ ਬਣਦਾ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਨੇ ਪਿਛਲੇ ਵਰ੍ਹੇ ਨਾ ਸਿਰਫ਼ 20,100 ਕਰੋੜ ਰੁਪਏ ਦਾ ਵਿਆਜ ਉਤਾਰਿਆ, ਬਲਕਿ 15,946 ਕਰੋੜ ਰੁਪਏ ਮੂਲ ਵੀ ਮੋੜਿਆ ਹੈ। ਇਸ ਤੋਂ ਇਲਾਵਾ ਪਾਵਰਕੌਮ ਦੇ 20,200 ਕਰੋੜ ਰੁਪਏ ਦਾ ਸਬਸਿਡੀ ਬਿੱਲ ਵੀ ਕਲੀਅਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੈਸਾ ਕਿੱਥੋਂ ਤੇ ਕਿਵੇਂ ਆਵੇਗਾ ਇਹ ਸਵਾਲ ਰਾਹੁਲ ਗਾਂਧੀ ਤੋਂ ਪੁੱਛੋਂ ਜੋ ਹਿਮਾਚਲ ਤੇ ਕਰਨਾਟਕ ’ਚ 200 ਯੂਨਿਟ ਮੁਫਤ ਦੇਣ ਦਾ ਐਲਾਨ ਕਰਕੇ ਆਏ ਹਨ।





News Source link

- Advertisement -

More articles

- Advertisement -

Latest article