31.6 C
Patiāla
Wednesday, May 1, 2024

ਪਾਰਕ ਗਰੁੱਪ ਵੱਲੋਂ 450 ਬਿਸਤਰਿਆਂ ਦਾ ਸੁਪਰ ਸਪੈਸ਼ਲਟੀ ਹਸਪਤਾਲ ਸ਼ੁਰੂ

Must read


ਐਸ.ਏ.ਐਸ. ਨਗਰ (ਮੁਹਾਲੀ): ਪਾਰਕ ਗਰੁੱਪ ਆਫ਼ ਹੌਸਪੀਟਲਜ਼ ਨੇ ਅੱਜ ਗ੍ਰੇਸ਼ੀਅਨ ਹਸਪਤਾਲ ਮੁਹਾਲੀ ਦਾ ਚਾਰਜ ਸੰਭਾਲਦੇ ਹੋਏ ਸ਼ਹਿਰ ਵਿੱਚ 450 ਬਿਸਤਰਿਆਂ ਦਾ ਸੁਪਰ ਸਪੈਸ਼ਲਿਟੀ ਹਸਪਤਾਲ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇੱਥੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਗਰੁੱਪ ਦੇ ਸੀਈਓ ਅਸ਼ੋਕ ਬੈਦਵਾਲ ਨੇ ਦੱਸਿਆ ਕਿ ਹਸਪਤਾਲ ਵਿੱਚ ਦਿਲ ਦੀ ਬਿਮਾਰੀ, ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀ ਬਿਮਾਰੀ, ਹੱਡੀਆਂ ਅਤੇ ਜੋੜਾਂ ਦੀ ਤਬਦੀਲੀ, ਕੈਂਸਰ ਦਾ ਮੈਡੀਕਲ ਅਤੇ ਸਰਜੀਕਲ ਇਲਾਜ, ਪੇਟ ਅਤੇ ਜਿਗਰ, ਸਾਹ ਤੇ ਫੇਫੜਿਆਂ, ਗੁਰਦਿਆਂ ਦਾ ਇਲਾਜ, ਡਾਇਲੈਸਿਸ ਸੈਂਟਰ, ਔਰਤਾਂ ਨਾਲ ਸਬੰਧਤ ਮੈਡੀਕਲ, ਐਮਰਜੈਂਸੀ ਅਤੇ ਗੰਭੀਰ ਦੇਖਭਾਲ ਸਮੇਤ ਵੱਖ-ਵੱਖ ਬਿਮਾਰੀਆਂ ਦਾ ਇਲਾਜ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ 150 ਬੈੱਡਾਂ ਦੀ ਸਮਰੱਥਾ ਵਾਲਾ ਆਈਸੀਯੂ ਵੀ ਹੈ। ਗਰੁੱਪ ਹੈੱਡ (ਬ੍ਰਾਂਡਿੰਗ) ਮਨੀਸ਼ ਸ਼ਰਮਾ ਨੇ ਕਿਹਾ, ‘‘ਪਾਰਕ ਹਸਪਤਾਲ ਵਿੱਚ ਮਾਹਿਰਾਂ ਦੀ ਸਲਾਹ ਨਾਲ ਹਰ ਤਰ੍ਹਾਂ ਦੇ ਇਲਾਜ ਦੀ ਸਹੂਲਤ ਜਿਵੇਂ ਕਿ ਹਰਨੀਆ, ਪੱਥਰੀ ਦਾ ਆਪਰੇਸ਼ਨ ਅਤੇ ਪਿੱਤੇ ਦੇ ਆਪਰੇਸ਼ਨ ਦੀ ਸਹੂਲਤ ਦਾ ਲਾਭ ਉਠਾਇਆ ਜਾ ਸਕਦਾ ਹੈ। -ਪੱਤਰ ਪ੍ਰੇਰਕ



News Source link

- Advertisement -

More articles

- Advertisement -

Latest article