38.5 C
Patiāla
Saturday, April 27, 2024

ਜਾਅਲੀ ਖਣਨ ਅਧਿਕਾਰੀ ਬਣ ਕੇ ਵਸੂਲੀ ਕਰਨ ਵਾਲੇ ਤਿੰਨ ਸਾਬਕਾ ਫੌਜੀਆਂ ਖ਼ਿਲਾਫ਼ ਕੇਸ ਦਰਜ

Must read


ਜਗਮੋਹਨ ਸਿੰਘ

ਰੂਪਨਗਰ, 7 ਮਈ

ਥਾਣਾ ਸਿੰਘ ਭਗਵੰਤਪੁਰ ਪੁਲੀਸ ਵੱਲੋਂ ਜਾਅਲੀ ਖਣਨ ਅਧਿਕਾਰੀ ਬਣ ਕੇ ਕੌਮੀ ਮਾਰਗ ’ਤੇ ਨਾਕੇਬੰਦੀ ਕਰਨ ਉਪਰੰਤ ਟਿੱਪਰ ਚਾਲਕਾਂ ਨੂੰ ਦੋਨਾਲੀ ਬੰਦੂਕਾਂ ਦਿਖਾ ਕੇ ਜ਼ਬਰਦਸਤੀ ਵਸੂਲੀ ਕਰਨ ਦੇ ਦੋਸ਼ ਅਧੀਨ ਤਿੰਨ ਸਾਬਕਾ ਫੌਜੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਕੁਲਵਿੰਦਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਚੱਕਲਾਂ ਨੇ ਦੱਸਿਆ ਕਿ ਉਹ ਟਿੱਪਰ ਚਲਾਉਂਦਾ ਹੈ ਅਤੇ ਅੱਜ ਸਵੇਰੇ ਆਪਣੇ ਟਿੱਪਰਾਂ ਵਿੱਚ ਰੇਤਾ ਲੋਡ ਕਰਕੇ ਮੁਹਾਲੀ ਨੂੰ ਜਾ ਰਹੇ ਸਨ ਤਾਂ ਚੱਕਲਾਂ ਪੈਟਰੋਲ ਪੰਪ ਦੇ ਸਾਹਮਣੇ ਤਿੰਨ ਵਿਅਕਤੀ ਨਾਕੇਬੰਦੀ ਕਰਕੇ ਖੜ੍ਹੇ ਸਨ, ਜਿਨ੍ਹਾਂ ਵਿੱਚੋਂ 2 ਵਿਅਕਤੀਆਂ ਦੇ ਹੱਥਾਂ ਵਿੱਚ 12 ਬੋਰ ਦੀਆਂ ਰਾਈਫਲਾਂ ਸਨ। ਉਕਤ ਵਿਅਤੀਆਂ ਨੇ ਆਪਣੇ ਆਪ ਨੂੰ ਖਣਨ ਵਿਭਾਗ ਨਾਲ ਸਬੰਧਤ ਦੱਸਦਿਆਂ ਹੋਇਆਂ ਗੱਡੀਆਂ ਵਿੱਚ ਲੋਡ ਖਣਨ ਸਮੱਗਰੀ ਦੇ ਬਿਲ ਦਿਖਾਉਣ ਲਈ ਕਿਹਾ ਜਦੋਂ ਉਨ੍ਹਾਂ ਬਿਲ ਚੈੱਕ ਕਰਵਾ ਦਿੱਤੇ ਤਾਂ ਧੱਕੇ ਨਾਲ 1000-1000 ਰੁਪਏ ਦੇਣ ਲਈ ਕਿਹਾ ਤੇ ਜਦੋਂ ਉਨ੍ਹਾਂ ਕਿਹਾ ਕਿ ਉਨ੍ਹਾਂ ਪਾਸ ਪੈਸੇ ਨਹੀਂ ਹਨ ਤਾਂ ਉਕਤ ਵਿਅਕਤੀਆਂ ਨੇ ਗੱਡੀਆਂ ਥਾਣੇ ਬੰਦ ਕਰਨ ਦਾ ਡਰਾਵਾ ਦੇ ਕੇ ਉਨ੍ਹਾਂ ਤੋਂ ਪੈਸੇ ਵਸੂਲ ਲਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਨ੍ਹਾਂ ਉਕਤ ਵਿਅਕਤੀਆਂ ਬਾਰੇ ਪਤਾ ਕੀਤਾ ਤਾਂ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਉਕਤ ਵਿਅਕਤੀਆਂ ਦਾ ਖਣਨ ਵਿਭਾਗ ਨਾਲ ਕੋਈ ਸਬੰਧ ਨਹੀਂ ਹੈ, ਜਿਸ ਸਬੰਧੀ ਉਨ੍ਹਾਂ ਥਾਣਾ ਸਿੰਘ ਭਗਵੰਤਪੁਰ ਵਿਖੇ ਲਿਖਤੀ ਸ਼ਿਕਾਇਤ ਕਰ ਦਿੱਤੀ। ਪੁਲੀਸ ਨੇ ਪੜਤਾਲ ਉਪਰੰਤ ਕੇਸ ਦਰਜ ਕਰ ਲਿਆ ਹੈ।





News Source link

- Advertisement -

More articles

- Advertisement -

Latest article