27.8 C
Patiāla
Thursday, May 2, 2024

‘ਗੋ ਫਸਟ’ ਵੱਲੋਂ 12 ਮਈ ਤੱਕ ਸਾਰੀਆਂ ਉਡਾਣਾਂ ਰੱਦ

Must read


ਨਵੀਂ ਦਿੱਲੀ, 5 ਮਈ

ਵਿੱਤੀ ਸੰਕਟ ਵਿਚ ਘਿਰੀ ‘ਗੋ ਫਸਟ’ ਏਅਰਲਾਈਨ ਨੇ ਆਪਣੀਆਂ ਸਾਰੀਆਂ ਉਡਾਣਾਂ 12 ਮਈ ਤੱਕ ਰੱਦ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਵਾਡੀਆ ਗਰੁੱਪ ਦੀ ਇਸ ਏਅਰਲਾਈਨ ਨੇ ਕੰਪਨੀ ਲਾਅ ਟ੍ਰਿਬਿਊਨਲ ਕੋਲ ਦੀਵਾਲੀਆ ਹੋਣ ਬਾਰੇ ਅਰਜ਼ੀ ਪਾਈ ਹੈ। ਟ੍ਰਿਬਿਊਨਲ ਨੇ ਇਸ ’ਤੇ ਹੁਕਮ ਰਾਖ਼ਵਾਂ ਰੱਖਿਆ ਹੈ। ਏਅਰਲਾਈਨ ਵੱਲੋਂ ਯਾਤਰੀਆਂ ਤੋਂ ਲਿਆ ਕਿਰਾਇਆ ਮੋੜਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਾਰੀਆਂ ਉਡਾਣਾਂ 3 ਮਈ ਤੋਂ ਤਿੰਨ ਦਿਨਾਂ ਲਈ ਰੱਦ ਕੀਤੀਆਂ ਗਈਆਂ ਸਨ। ਮਗਰੋਂ ਇਸ ਨੂੰ ਨੌਂ ਮਈ ਤੱਕ ਵਧਾਇਆ ਗਿਆ ਸੀ। ਹੁਣ 12 ਮਈ ਤੱਕ ਏਅਰਲਾਈਨ ਦੀ ਕੋਈ ਉਡਾਣ ਨਹੀਂ ਜਾਵੇਗੀ। -ਪੀਟੀਆਈ



News Source link

- Advertisement -

More articles

- Advertisement -

Latest article