28.4 C
Patiāla
Monday, May 6, 2024

ਏਸ਼ਿਆਈ ਚੈਂਪੀਅਨਸ਼ਿਪ: ਮੀਰਾਬਾਈ ਚਾਨੂ ਪੰਜਵੇਂ ਸਥਾਨ ’ਤੇ ਰਹੀ

Must read


ਜਿੰਜੂ (ਕੋਰੀਆ): ਭਾਰਤ ਦੀ ਸਟਾਰ ਵੇਟਲਿਫਟਰ ਮੀਰਾਬਾਈ ਚਾਨੂ ਦੀ ਮੁਹਿੰਮ ਏਸ਼ਿਆਈ ਚੈਂਪੀਅਨਸ਼ਿਪ ਵਿੱਚ ਉਮੀਦ ਮੁਤਾਬਕ ਨਹੀਂ ਰਹੀ। ਉਹ ਅੱਜ ਇੱਥੇ ਸਨੈਚ ਵਿੱਚ ਜੂਝਣ ਅਤੇ ਕਲੀਨ ਤੇ ਜਰਕ ਵਿੱਚ ਆਖ਼ਰੀ ਦੋ ਯਤਨਾਂ ’ਚ ਸਫਲ ਨਾ ਹੋਣ ਕਾਰਨ ਪੰਜਵੇਂ ਸਥਾਨ ’ਤੇ ਰਹੀ। ਟੋਕੀਓ ਓਲੰਪਿਕ ਤਗ਼ਮਾ ਜੇਤੂ ਮੀਰਾਬਾਈ 49 ਕਿਲੋ ਭਾਰ ਵਰਗ ਵਿੱਚ ਚੁਣੌਤੀ ਪੇਸ਼ ਕਰਦਿਆਂ ਸਨੈਚ ਵਿੱਚ 85 ਕਿਲੋਗ੍ਰਾਮ ਅਤੇ ਕਲੀਨ ਤੇ ਜਰਕ ਵਿੱਚ 109 ਕਿਲੋਗ੍ਰਾਮ ਨਾਲ ਕੁੱਲ 194 ਕਿਲੋਗ੍ਰਾਮ ਭਾਰ ਹੀ ਚੁੱਕ ਸਕੀ। ਇਹ ਉਸ ਦੇ 207 ਕਿਲੋਗ੍ਰਾਮ ਦੇ ਨਿੱਜੀ ਸਰਵੋਤਮ ਪ੍ਰਦਰਸ਼ਨ ਤੋਂ 13 ਕਿਲੋਗ੍ਰਾਮ ਘੱਟ ਹੈ। ਮੀਰਾਬਾਈ ਨੇ ਸਨੈਚ ਵਿੱਚ ਆਸਾਨੀ ਨਾਲ 85 ਕਿਲੋਗ੍ਰਾਮ ਭਾਰ ਚੁੱਕ ਕੇ ਸ਼ੁਰੂਆਤ ਕੀਤੀ। ਫਿਰ ਉਸ ਨੇ ਭਾਰ 88 ਕਿਲੋਗ੍ਰਾਮ ਕੀਤਾ, ਜੋ ਉਸ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਹੈ। ਮਨੀਪੁਰ ਦੀ ਵੇਟਲਿਫਟਰ ਹਾਲਾਂਕਿ ਅਗਲੇ ਦੋ ਯਤਨਾਂ ਵਿੱਚ ਅਸਫਲ ਰਹੀ ਅਤੇ ਉਸ ਨੂੰ ਸਨੈਚ ਵਿੱਚ 85 ਕਿਲੋਗ੍ਰਾਮ ਦੇ ਯਤਨ ਨਾਲ ਸਬਰ ਕਰਨਾ ਪਿਆ। -ਪੀਟੀਆਈ





News Source link

- Advertisement -

More articles

- Advertisement -

Latest article