38 C
Patiāla
Friday, May 3, 2024

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਵੱਲੋਂ ਰੂਸੀ ਹਮਰੁਤਬਾ ਨਾਲ ਮੁਲਾਕਾਤ

Must read


ਬੈਨਾਓਲਿਮ (ਗੋਆ), 4 ਮਈ

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਨੇ ਅੱਜ ਰੂਸੀ ਹਮਰੁਤਬਾ ਸਰਗੇਈ ਲੈਵਰੋਵ ਨਾਲ ਇੱਥੇ ਦੁਵੱਲੀ ਮੁਲਾਕਾਤ ਕੀਤੀ। ਦੋਵਾਂ ਮੰਤਰੀਆਂ ਵਿਚਾਲੇ ਇਹ ਮੀਟਿੰਗ ਇਥੇ ਸ਼ੰਘਾਈ ਸਹਿਯੋਗ ਸੰਗਠਨ ਕਨਕਲੇਵ ਤੋਂ ਵੱਖਰੇ ਤੌਰ ’ਤੇ ਹੋਈ। ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਨੇ ਦੱਸਿਆ ਕਿ ਦੋਵਾਂ ਮੰਤਰੀਆਂ ਨੇ ਮੀਟਿੰਗ ਦੌਰਾਨ ਦੁਵੱਲੇ, ਖੇਤਰੀ ਤੇ ਸਾਂਝੇ ਹਿੱਤਾਂ ਦੇ ਕੌਮਾਂਤਰੀ ਮੁੱਦਿਆਂ ’ਤੇ ਚਰਚਾ ਕੀਤੀ। ਬਿਆਨ ’ਚ ਕਿਹਾ ਗਿਆ ਕਿ ਉਨ੍ਹਾਂ ਨੇ ਖੁਰਾਕ ਸੁਰੱਖਿਆ, ਊਰਜਾ ਅਤੇ ਲੋਕਾਂ ਦੇ ਆਪਸੀ ਸੰਪਰਕ ਵਾਸਤੇ ਤਾਲਮੇਲ ਵਧਾਉਣ ਲਈ ਰਲ ਕੇ ਕੰਮ ਕਰਨ ਦਾ ਭਰੋਸਾ ਦਿਵਾਇਆ। -ਏਜੰਸੀ



News Source link

- Advertisement -

More articles

- Advertisement -

Latest article