31.7 C
Patiāla
Friday, May 3, 2024

ਮੱਧ ਪ੍ਰਦੇਸ਼: ਕਰੇਨ ਨੇ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰੀ; ਤਿੰਨ ਨਬਾਲਗਾਂ ਸਣੇ 4 ਹਲਾਕ

Must read


ਇੰਦੌਰ, 2 ਮਈ

ਮੱਧ ਪ੍ਰਦੇਸ਼ ਦੇ ਇੰਦੌਰ ਵਿੱਚ ਇੱਕ ਬੇਕਾਬੂ ਕਰੇਨ ਵੱਲੋਂ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰਨ ਕਾਰਨ ਚਾਰ ਜਣਿਆਂ ਦੀ ਮੌਤ ਹੋ ਗਈ। ਪੁਲੀਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾਂ ਵਿੱੱਚ ਤਿੰਨ ਨਾਬਾਲਗ ਸ਼ਾਮਲ ਹਨ। ਹਾਦਸੇ ਵਿੱਚ ਇੱਕ ਔਰਤ ਜ਼ਖ਼ਮੀ ਵੀ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਘਟਨਾ ਅੱਜ ਸ਼ਾਮ ਸ਼ਹਿਰ ਦੇ ਬਨਗੰਗਾ ਇਲਾਕੇ ਵਿੱਚ ਵਾਪਰੀ ਜੋ ਸੜਕ ਕਿਨਾਰੇ ਲੱਗੇ ਇੱਕ ਸੀਸੀਟੀਵੀ ਕੈਮਰੇ ’ਚ ਰਿਕਾਰਡ ਹੋ ਗਈ। ਬਨਗੰਗਾ ਪੁਲ ਤੋਂ ਹੇਠਾਂ ਵੱਲ ਜਾ ਰਹੀ ਕਰੇਨ ਨੇ ਪਹਿਲਾਂ ਦੋ ਮੋਟਰਸਾਈਕਲਾਂ ਨੂੰ ਟੱਕਰ ਮਾਰੀ ਦੇ ਫਿਰ ਇੱਕ ਬੱਸ ਨਾਲ ਟਕਰਾ ਕੇ ਰੁਕ ਗਈ। ਪੁਲੀਸ ਨੇ ਕਰੇਨ ਦੇ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ ਹੈ। -ਏਐੱਨਆਈ



News Source link

- Advertisement -

More articles

- Advertisement -

Latest article