45.8 C
Patiāla
Saturday, May 18, 2024

ਕੈਨੇਡਾ: ਸਰਕਾਰ ਨਾਲ ਸਮਝੌਤੇ ਮਗਰੋਂ ਸਵਾ ਲੱਖ ਮੁਲਾਜ਼ਮ ਕੰਮ ’ਤੇ ਪਰਤੇ

Must read


ਗੁਰਮਲਕੀਅਤ ਸਿੰਘ ਕਾਹਲੋਂ/ਸੁਰਿੰਦਰ ਮਾਵੀ

ਵੈਨਕੂਵਰ/ਵਿਨੀਪੈੱਗ, 3 ਮਈ

ਕੈਨੇਡਾ ਸਰਕਾਰ ਅਤੇ ਲੋਕ ਸੇਵਾ ਗੱਠਜੋੜ (ਯੂਨੀਅਨ) ਵਿਚਾਲੇ ਮੰਗਾਂ ਸਬੰਧੀ ਸਮਝੌਤਾ ਹੋਣ ਮਗਰੋਂ 1,20,000 ਕਾਮੇ ਕੰਮ ’ਤੇ ਪਰਤ ਆਏ ਹਨ ਪਰ ਕੈਨੇਡਾ ਰੈਵੇਨਿਊ ਏਜੰਸੀ (ਸੀਆਰਏ) ਦੇ 35,000 ਕਾਮੇ ਹਾਲੇ ਹੜਤਾਲ ’ਤੇ ਹੀ ਹਨ। ਚਾਰ ਕੇਂਦਰੀ ਵਿਭਾਗਾਂ ਦੇ ਡੇਢ ਲੱਖ ਤੋਂ ਵੱਧ ਕਾਮੇ 25 ਅਪਰੈਲ ਤੋਂ ਹੜਤਾਲ ’ਤੇ ਸਨ ਅਤੇ ਆਪਣੇ ਦਫਤਰਾਂ ਅੱਗੇ ਰੋਸ ਮੁਜ਼ਾਹਰੇ ਕਰ ਰਹੇ ਸਨ। ਹੜਤਾਲੀ ਮੁਲਾਜ਼ਮਾਂ ਦੀ ਜਥੇਬੰਦੀ ਪਬਲਿਕ ਸਰਵਿਸ ਅਲਾਇੰਸ ਆਫ਼ ਕੈਨੇਡਾ ਅਤੇ ਟਰੈਜ਼ਰੀ ਬੋਰਡ ਵਿਚਾਲੇ ਸਮਝੌਤਾ ਹੋ ਗਿਆ ਹੈ ਜਿਸ ਦੇ ਮੱਦੇਨਜ਼ਰ ਹੜਤਾਲੀ ਕਾਮੇ ਕੰਮ ’ਤੇ ਪਰਤ ਆਉਣਗੇ। ਕੈਨੇਡਾ ਸਰਕਾਰ ਨੇ ਸੋਮਵਾਰ ਨੂੰ 120,000 ਫੈਡਰਲ ਕਾਮਿਆਂ ਨਾਲ ਸਮਝੌਤਾ ਕੀਤਾ ਹੈ, ਜਿਸ ਤਹਿਤ ਤਿੰਨ ਸਾਲਾਂ ਦੌਰਾਨ ਤਨਖਾਹਾਂ ਵਿੱਚ 13.5 ਫੀਸਦ ਦੀ ਥਾਂ 12.5 ਫੀਸਦ ਦਾ ਵਾਧਾ ਹੋਵੇਗਾ। ਹੜਤਾਲ ਕਰਕੇ ਕਰੀਬ ਦੋ ਹਫ਼ਤਿਆਂ ਤੋਂ ਪਾਸਪੋਰਟ ਤੋਂ ਲੈ ਕੇ ਇਮੀਗ੍ਰੇਸ਼ਨ ਤੱਕ ਸੇਵਾਵਾਂ ਠੱਪ ਸਨ। ਕੈਨੇਡਾ ਵਿੱਚ ਅੱਜ ਦਫ਼ਤਰ ਖੁੱਲ੍ਹਣ ਮੌਕੇ ਸਰਵਿਸ ਕੈਨੇਡਾ ਅਤੇ ਪਾਸਪੋਰਟ ਦਫਤਰਾਂ ਅੱਗੇ ਲੰਮੀਆਂ ਲਾਈਨਾਂ ਲੱਗ ਗਈਆਂ।

ਇਸ ਦੌਰਾਨ ਸਮਾਜਿਕ ਵਿਕਾਸ ਮੰਤਰੀ ਕਰੀਨਾ ਗੌਲਡ ਨੇ ਕਿਹਾ ਹੈ ਕਿ ਲੋਕ ਕਾਹਲੀ ਨਾ ਕਰਨ। ਜਲਦੀ ਹੀ ਕੰਮ ਦੀ ਰਫ਼ਤਾਰ ਪਹਿਲਾਂ ਵਾਂਗ ਬਣ ਜਾਵੇਗੀ। ਉਨ੍ਹਾਂ ਕਿਹਾ ਕਿ ਦੋ ਹਫਤੇ ਦੀ ਰੁਕਾਵਟ ਕਾਰਨ ਫਾਈਲਾਂ ਦੇ ਢੇਰ ਲੱਗੇ ਹੋਏ ਹਨ, ਜਿਸ ਕਰਕੇ ਆਮ ਵਰਗੀ ਸਥਿਤੀ ਬਣਨ ’ਚ ਕੁੱਝ ਸਮਾਂ ਲੱਗੇਗਾ। ਸਰਵਿਸ ਕੈਨੇਡਾ ਦੇ ਬੁਲਾਰੇ ਨੇ ਦੱਸਿਆ ਕਿ ਹੜਤਾਲ ਦੌਰਾਨ ਨਵੇਂ ਪਾਸਪੋਰਟਾਂ ਦੀਆਂ 27,900 ਦਰਖਾਸਤਾਂ ਆਈਆਂ ਹਨ।

ਆਵਾਸ ਮੰਤਰੀ ਸਿਆਨ ਫਰੇਜ਼ਰ ਨੇ ਦੱਸਿਆ ਕਿ ਹੜਤਾਲ ਨੇ ਇਮੀਗਰੇਸ਼ਨ ਦੇ ਇੱਕ ਲੱਖ ਕੇਸਾਂ ਦੇ ਨਿਬੇੜੇ ਨੂੰ ਪ੍ਰਭਾਵਿਤ ਕੀਤਾ ਹੈ। ਦੋਵਾਂ ਮੰਤਰੀਆਂ ਨੇ ਉਮੀਦ ਪ੍ਰਗਟਾਈ ਕਿ ਅਗਲੇ ਕੁੱਝ ਦਿਨਾਂ ਵਿੱਚ ਫਾਈਲਾਂ ਦੇ ਢੇਰ ਹਲਕੇ ਕਰ ਲਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਉਡੀਕ ਘਟਾਉਣ ਲਈ ਕੁਝ ਬਦਲਵੇਂ ਪ੍ਰਬੰਧ ਵੀ ਕੀਤੇ ਜਾਣਗੇ ਤਾਂ ਜੋ ਦਫਤਰਾਂ ਅੱਗੇ ਲੱਗਦੀਆਂ ਲੰਮੀਆਂ ਲਾਈਨਾਂ ਘਟਾਈਆਂ ਜਾ ਸਕਣ। 





News Source link

- Advertisement -

More articles

- Advertisement -

Latest article