28.7 C
Patiāla
Monday, May 6, 2024

ਸ੍ਰੀ ਆਨੰਦਪੁਰ ਸਾਹਿਬ: ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਖ਼ਿਲਾਫ਼ ਧਰਨਾ

Must read


ਬੀਐੱਸ ਚਾਨਾ

ਸ੍ਰੀ ਆਨੰਦਪੁਰ ਸਾਹਿਬ, 2 ਮਈ

ਪੰਜਾਬ-ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ (ਪੀਸੀਸੀਟੀਯੂ), ਪ੍ਰਿੰਸੀਪਲ ਐਸੋਸੀਏਸ਼ਨ ਤੇ ਮੈਨੇਜਮੈਂਟ ਫ਼ੈਡਰੇਸ਼ਨ ਦੇ ਸੱਦੇ ’ਤੇ ਇਥੇ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀਆਂ ਸਿੱਖਿਆ ਮਾਰੂ ਨੀਤੀਆਂ ਖ਼ਿਲਾਫ਼ ਕਾਲਜ ਵਿਖੇ ਧਰਨਾ ਦਿੱਤਾ ਗਿਆ। ਇਸ ਮੌਕੇ ਅਧਿਆਪਕ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਸਿੱਖਿਆ ਅਤੇ ਸਿਹਤ ਦਾ ਵੱਡਾ ਮਾਡਲ ਦੇਣ ਦਾ ਵਾਅਦਾ ਕਰਨ ਵਾਲ਼ੀ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ ਹੈ। ਇੱਕ ਪਾਸੇ ਉਚੇਰੀ ਸਿੱਖਿਆ ਨੂੰ ਉਜਾੜਨ ਲਈ ਅਧਿਆਪਕਾਂ ਦੀ ਸੇਵਾਮੁਕਤੀ ਦੀ ਉਮਰ ਘਟਾਈ ਜਾ ਰਹੀ ਹੈ ਤੇ ਦੂਜੇ ਪਾਸੇ ਵਿਦਿਆਰਥੀਆਂ ਦੇ ਆਨਲਾਈਨ ਪੋਰਟਲ ਦੁਆਰਾ ਦਾਖਲੇ ਨੂੰ ਗੁੰਝਲਦਾਰ ਬਣਾ ਕੇ ਨੌਜਵਾਨਾਂ ਨੂੰ ਵਿਦੇਸ਼ਾਂ ਵੱਲ ਮੋੜ੍ਹਨ ਲਈ ਸਰਕਾਰ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਂਝੇ ਆਨਲਾਈਨ ਦਾਖਲਾ ਪੋਰਟਲ ਦਾ ਤਰਕਹੀਣ ਫ਼ੈਸਲਾ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਰੁਲਣ ਤੇ ਪ੍ਰੇਸ਼ਾਨ ਹੋਣ ਲਈ ਮਜਬੂਰ ਕਰੇਗਾ, ਜਿਸ ਨਾਲ਼ ਉਚੇਰੀ ਸਿੱਖਿਆ ਦਾ ਡਿੱਗ ਰਿਹਾ ਅੰਕੜਾ ਹੋਰ ਡਿੱਗੇਗਾ। ਇਸ ਮੌਕੇ ਅਧਿਆਪਕਾਂ ਨੇ ਕਿਹਾ ਕਿ ਸਰਕਾਰ ਦੀਆਂ ਸਿੱਖਿਆ ਵਿਰੋਧੀ ਨੀਤੀਆਂ ਦੇ ਖ਼ਿਲਾਫ਼ ਜਲੰਧਰ ਵਿਖੇ 5 ਮਈ ਨੂੰ ਵਿਸ਼ਾਲ ਰੋਸ ਰੈਲੀ ਕੱਢੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਤੱਕ ਕਿਸੇ ਵੀ ਵਿਦਿਆਰਥੀ ਜਥੇਬੰਦੀ ਜਾਂ ਉਚੇਰੀ ਸਿੱਖਿਆ ਸੰਸਥਾਵਾਂ ਨੇ ਆਨਲਾਈਨ ਪੋਰਟਲ ਦੁਆਰਾ ਦਾਖ਼ਲੇ ਲੈਣ ਦੀ ਮੰਗ ਨਹੀਂ ਕੀਤੀ ਤੇ ਜੇ ਕਿਸੇ ਕਾਲਜ ਜਾਂ ਵਿੱਦਿਅਕ ਸੰਸਥਾ ਨੇ ਇਸ ਨੀਤੀ ਨੂੰ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹ 100 ਫੀਸਦ ਨਾਕਾਮਯਾਬ ਹੀ ਰਹੀ ਹੈ। ਇਸ ਮੌਕੇ ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਨਰਲ ਸਕੱਤਰ ਪ੍ਰਿੰਸੀਪਲ ਡਾ.ਜ ਸਵੀਰ ਸਿੰਘ ਨੇ ਕਿਹਾ ਕਿ ਜੇ ਸਰਕਾਰ ਉਚੇਰੀ ਸਿੱਖਿਆ ਸਬੰਧੀ ਵਾਜਬ ਮੰਗਾਂ ਪੂਰੀਆਂ ਨਹੀਂ ਕਰੇਗੀ ਤਾਂ ਸੰਘਰਸ਼ ਹੋਰ ਵੀ ਤਿੱਖਾ ਕਰ ਦਿੱਤਾ ਜਾਵੇਗਾ। ਇਸ ਲਈ ਉਨ੍ਹਾਂ ਸਮੂਹ ਅਧਿਆਪਕ ਜਥੇਬੰਦੀਆਂ ਨੂੰ 5 ਮਈ ਨੂੰ ਹੋਣ ਵਾਲੀ ਵਿਸ਼ਾਲ ਰੋਸ ਰੈਲੀ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਕਾਲਜ ਵਾਇਸ ਪ੍ਰਿੰਸੀਪਲ ਡਾ. ਮਲਕੀਤ ਸਿੰਘ, ਪ੍ਰੋ. ਹਰਜਿੰਦਰ ਸਿੰਘ ਬਿਲਿੰਗ, ਪੀਸੀਸੀਟੀਯੂ ਦੀ ਆਨੰਦਪੁਰ ਇਕਾਈ ਦੇ ਪ੍ਰਧਾਨ ਡਾ.ਪਰਮਜੀਤ ਕੌਰ, ਸਕੱਤਰ ਡਾ.ਰਣਦੇਵ ਸਿੰਘ ਸੰਧੂ, ਡਾ.ਰਵਿੰਦਰ ਸਿੰਘ ਰੇਖੀ, ਡਾ.ਅਮਨਦੀਪ ਕੌਰ ਹੀਰਾ, ਪ੍ਰੋ.ਜਗਪਿੰਦਰਪਾਲ ਸਿੰਘ, ਡਾ.ਸੰਗੀਤ ਕੁਮਾਰ, ਡਾ.ਦਵਿੰਦਰ ਸਿੰਘ ਅਤੇ ਕਾਲਜ ਦਾ ਸਮੁੱਚਾ ਸਟਾਫ਼ ਧਰਨੇ ’ਤੇ ਬੈਠਿਆ।





News Source link

- Advertisement -

More articles

- Advertisement -

Latest article