38.1 C
Patiāla
Sunday, April 28, 2024

ਸੰਯੁਕਤ ਕਿਸਾਨ ਮੋਰਚੇ ਵੱਲੋਂ 1 ਤੋਂ 15 ਅਗਸਤ ਤੱਕ ਦੇਸ਼ਵਿਆਪੀ ਪ੍ਰਦਰਸ਼ਨ ਕਰਨ ਦਾ ਐਲਾਨ

Must read


ਨਵੀਂ ਦਿੱਲੀ, 30 ਅਪਰੈਲ

ਸੰਯੁਕਤ ਕਿਸਾਨ ਮੋਰਚੇ ਨੇ ਅੱਜ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ), ਕਿਸਾਨਾਂ ਦੀ ਪੈਨਸ਼ਨ ਅਤੇ ਵਿਆਪਕ ਫਸਲ ਬੀਮਾ ਯੋਜਨਾ ਨੂੰ ਕਾਨੂੰਨੀ ਮਾਨਤਾ ਸਣੇ ਹੋਰ ਮੰਗਾਂ ਲਈ ਦਬਾਅ ਬਣਾਉਣ ਵਾਸਤੇ 1 ਅਗਸਤ ਤੋਂ 15 ਅਗਸਤ ਦੌਰਾਨ ਦੇਸ਼ਵਿਆਪੀ ਸਮੂਹਿਕ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਇਹ ਫ਼ੈਸਲਾ ਵੱਖ ਵੱਖ ਕਿਸਾਨ ਯੂਨੀਅਨਾਂ ਦੀ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਵੱਲੋਂ ਅੱਜ ਇੱਕ ਮੀਟਿੰਗ ਵਿੱਚ ਕੀਤਾ ਗਿਆ। ਕਿਸਾਨ ਜਥੇਬੰਦੀ ਮੁਤਾਬਕ ਮੀਟਿੰਗ ਵਿੱਚ ਯੂਨੀਅਨਾਂ ਦੇ 200 ਤੋਂ ਵੱਧ ਕਿਸਾਨ ਆਗੂ ਸ਼ਾਮਲ ਹੋਏ। ਉਨ੍ਹਾਂ ਦੱਸਿਆ ਕਿ ਮੰਗਾਂ ਦੇ ਹੱਕ ’ਚ ਸੂਬਿਆਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ 26 ਤੋਂ 31 ਮਈ ਤੱਕ ਪ੍ਰਦਰਸ਼ਨ ਕੀਤੇ ਜਾਣਗੇ। ਫਿਰ ਵਰਕਰਜ਼ ਯੂਨੀਅਨਾਂ ਤੇ ਹੋਰ ਜਥੇਬੰਦੀਆਂ ਨਾਲ ਮਿਲ ਕੇ 1 ਅਗਸਤ ਤੋਂ 15 ਅਗਸਤ ਦੌਰਾਨ ਦੇਸ਼ਵਿਆਪੀ ਸਮੂਹਿਕ ਵਿਰੋਧ ਪ੍ਰਦਰਸ਼ਨ ਕੀਤੇ ਜਾਣਗੇ।



News Source link

- Advertisement -

More articles

- Advertisement -

Latest article