40.7 C
Patiāla
Sunday, May 12, 2024

ਕੁਸ਼ਤੀ ਫੈਡਰੇਸ਼ਨ ਮੁਖੀ ਦਾ ਬਚਾਅ ਕਰ ਰਹੀ ਹੈ ਸਰਕਾਰ: ਪ੍ਰਿਯੰਕਾ

Must read


ਮਨਧੀਰ ਿਸੰਘ ਦਿਓਲ

ਨਵੀਂ ਦਿੱਲੀ, 29 ਅਪਰੈਲ

ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਜੰਤਰ-ਮੰਤਰ ’ਤੇ ਧਰਨਾ ਦੇ ਰਹੇ ਪਹਿਲਵਾਨਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ। ਪ੍ਰਿਯੰਕਾ ਨੇ ਸਰਕਾਰ ’ਤੇ ਦੋਸ਼ ਲਾਇਆ ਕਿ ਉਹ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦਾ ਬਚਾਅ ਕਰ ਰਹੀ ਹੈ ਜਿਸ ’ਤੇ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਦੋਸ਼ ਲਾਏ ਹਨ। ਕਾਂਗਰਸ ਜਨਰਲ ਸਕੱਤਰ ਨੇ ਬ੍ਰਿਜ ਭੂਸ਼ਣ ਨੂੰ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਦੇ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਪਹਿਲਵਾਨਾਂ ’ਤੇ ਕਿਸੇ ਕਿਸਮ ਦਾ ਦਬਾਅ ਨਾ ਪਾ ਸਕੇ ਅਤੇ ਉਨ੍ਹਾਂ ਦਾ ਕਰੀਅਰ ਦਾਅ ’ਤੇ ਨਾ ਲਾ ਸਕੇ। ਜੰਤਰ-ਮੰਤਰ ’ਤੇ ਸਵੇਰੇ ਹੀ ਪਹੁੰਚ ਕੇ ਪ੍ਰਿਯੰਕਾ ਨੇ ਸਾਕਸ਼ੀ ਮਲਿਕ ਅਤੇ ਵਿਨੇਸ਼ ਫੋਗਾਟ ਆਦਿ ਮਹਿਲਾ ਪਹਿਲਵਾਨਾਂ ਨੂੰ ਬੜੇ ਧਿਆਨ ਨਾਲ ਸੁਣਿਆ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਂਗਰਸ ਆਗੂ ਨੇ ਮੰਗ ਕੀਤੀ ਕਿ ਐੱਫਆਈਆਰ ਦੀ ਕਾਪੀ ਪਹਿਲਵਾਨਾਂ ਨੂੰ ਵੀ ਦਿੱਤੀ ਜਾਵੇ ਕਿਉਂਕਿ ਉਨ੍ਹਾਂ ਨੂੰ ਨਹੀਂ ਪਿਤਾ ਕਿ ਕਿਹੜੀਆਂ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ ਹੈ। ‘ਜਦੋਂ ਇਹ ਲੜਕੀਆਂ ਦੇਸ਼ ਲਈ ਤਗਮੇ ਜਿੱਤਦੀਆਂ ਹਨ ਤਾਂ ਹਰ ਕੋਈ ਟਵੀਟ ਕਰਕੇ ਆਖਦਾ ਹੈ ਕਿ ਉਹ ਸਾਡੇ ਮੁਲਕ ਦਾ ਮਾਣ ਹਨ ਪਰ ਹੁਣ ਜਦੋਂ ਉਹ ਸੜਕਾਂ ’ਤੇ ਬੈਠੀਆਂ ਹਨ ਅਤੇ ਆਖ ਰਹੀਆਂ ਹਨ ਕਿ ਉਨ੍ਹਾਂ ਨਾਲ ਗਲਤ ਹੋਇਆ ਹੈ ਤਾਂ ਕੋਈ ਵੀ ਗੱਲ ਸੁਣਨ ਲਈ ਰਾਜ਼ੀ ਨਹੀਂ ਹੈ।’ ਪ੍ਰਿਯੰਕਾ ਨੇ ਕਿਹਾ ਕਿ ਉਸ ਨੂੰ ਪ੍ਰਧਾਨ ਮੰਤਰੀ ਤੋਂ ਕੋਈ ਉਮੀਦ ਨਹੀਂ ਹੈ ਕਿਉਂਕਿ ਜੇਕਰ ਉਹ ਪਹਿਲਵਾਨਾਂ ਪ੍ਰਤੀ ਫਿਕਰਮੰਦ ਹੁੰਦੇ ਤਾਂ ਘੱਟੋ ਘੱਟ ਉਨ੍ਹਾਂ ਨੂੰ ਸੱਦ ਕੇ ਗੱਲ ਕਰ ਸਕਦੇ ਸਨ। ‘ਜਦੋਂ ਉਹ ਤਗਮੇ ਜਿੱਤ ਕੇ ਆਈਆਂ ਸਨ ਤਾਂ ਉਨ੍ਹਾਂ ਨੂੰ ਚਾਹ ’ਤੇ ਸੱਦਿਆ ਸੀ। ਹੁਣ ਵੀ ਉਨ੍ਹਾਂ ਨੂੰ ਸੱਦੋ ਅਤੇ ਗੱਲ ਕਰੋ, ਉਹ ਸਾਡੀਆਂ ਆਪਣੀਆਂ ਲੜਕੀਆਂ ਹਨ।’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਮੰਤਰੀ ਜਾਂ ਉਨ੍ਹਾਂ ਦੀ ਸਰਕਾਰ ਮੰਨੇ ਜਾਂ ਨਾ ਮੰਨੇ ਪਰ ਪੂਰਾ ਦੇਸ਼ ਮਹਿਲਾ ਪਹਿਲਵਾਨਾਂ ਨਾਲ ਖੜ੍ਹਾ ਹੈ ਅਤੇ ਸਰਕਾਰ ਸਿਰਫ਼ ਇਕ ਵਿਅਕਤੀ (ਬ੍ਰਿਜ ਭੂਸ਼ਣ) ਨੂੰ ਬਚਾਉਣਾ ਚਾਹੁੰਦੀ ਹੈ। ਜਦੋਂ ਲੋਕਾਂ ਦਾ ਦਬਾਅ ਬਣੇਗਾ ਤਾਂ ਕਾਰਵਾਈ ਹੋਵੇਗੀ। ਮਹਿਲਾਵਾਂ ਨੂੰ ਪਹਿਲਵਾਨਾਂ ਦੇ ਹੱਕ ’ਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮੌਕੇ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਵੀ ਮੌਜੂਦ ਸਨ।



News Source link

- Advertisement -

More articles

- Advertisement -

Latest article