34.9 C
Patiāla
Saturday, April 27, 2024

ਆਈਪੀਐੱਲ: ਲਖਨਊ ਸੁਪਰ ਜਾਇੰਟਸ ਨੇ ਪੰਜਾਬ ਕਿਗਜ਼ ਨੂੰ 56 ਦੌੜਾਂ ਨਾਲ ਹਰਾਇਆ

Must read


ਕਰਮਜੀਤ ਸਿੰਘ ਚਿੱਲਾ

ਐਸ.ਏ.ਐਸ. ਨਗਰ(ਮੁਹਾਲੀ), 28 ਅਪਰੈਲ

ਲਖਨਊ ਸੁਪਰ ਜਾਇੰਟਸ ਨੇ ਆਪਣੇ ਬੱਲੇਬਾਜ਼ਾਂ ਮਾਰਕਿਸ ਸਟੋਈਨਸ, ਕਾਇਲ ਮੇਅਰਸ, ਨਿਕੋਲਸ ਦੀ ਧੂੰਆਂਧਾਰ ਬੱਲੇਬਾਜ਼ੀ ਦੀ ਬਦੌਲਤ ਆਈਪੀਐਲ ਦੇ ਇੱਥੋਂ ਦੇ ਪੀਸੀਏ ਸਟੇਡੀਅਮ ਵਿੱਚ ਹੋਏ ਮੈਚ ਵਿੱਚ ਪੰਜਾਬ ਕਿੰਗਜ਼ ਦੀ ਟੀਮ ਨੂੰ 56 ਦੌੜਾਂ ਨਾਲ ਹਰਾ ਦਿੱਤਾ। ਲਖਨਊ ਸੁਪਰ ਜਾਇੰਟਸ ਵੱਲੋਂ 20 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ 257 ਦੌੜਾਂ ਬਣਾਈਆਂ ਗਈਆਂ। ਇਸ ਦੇ ਜਵਾਬ ਵਿੱਚ ਪੰਜਾਬ ਦੀ ਟੀਮ ਨਿਰਧਾਰਤ 20 ਓਵਰਾਂ ਵਿੱਚ ਸਾਰੀਆਂ ਵਿਕਟਾਂ ਗੁਆ ਕੇ 201 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਲਖਨਊ ਨੇ ਪੰਜਾਬ ਨੂੰ 56 ਦੌੜਾਂ ਨਾਲ ਹਰਾ ਕੇ ਮੈਚ ਜਿੱਤ ਲਿਆ।

ਲਖਨਊ ਦੇ ਗੇਂਦਬਾਜ਼ਾਂ ਵਿੱਚੋਂ ਯਸ਼ ਠਾਕੁਰ ਨੇ ਚਾਰ, ਨਵੀਨ ਉਲ ਹੱਕ ਨੇ ਤਿੰਨ ਵਿਕਟਾਂ, ਰਵੀ ਬਿਸ਼ਨੋਈ ਨੇ ਦੋ ਵਿਕਟਾਂ ਅਤੇ ਸਟੋਈਨਸ ਨੇ ਇੱਕ ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਲਖਨਊ ਦੇ ਬੱਲੇਬਾਜ਼ਾਂ ਦੀ ਧੂਆਂਧਾਰ ਬੱਲੇਬਾਜ਼ੀ ਅੱਗੇ ਪੰਜਾਬ ਕਿੰਗਜ਼ ਦਾ ਕੋਈ ਗੇਂਦਬਾਜ਼ ਨਹੀਂ ਟਿਕ ਸਕਿਆ। ਲਖਨਊ ਦੀ ਟੀਮ ਨੇ ਮਹਿਜ਼ 7.4 ਓਵਰਾਂ ਵਿੱਚ ਆਪਣਾ ਪਹਿਲਾ ਸੈਂਕੜਾ ਪੂਰਾ ਕੀਤਾ। ਲਖਨਊ ਦਾ ਕਪਤਾਨ ਕੇਐੱਲ ਰਾਹੁਲ ਭਾਵੇਂ ਕਿ 9 ਗੇਂਦਾਂ ਵਿੱਚ 12 ਦੌੜਾਂ ਹੀ ਬਣਾ ਸਕਿਆ ਪਰ ਬਾਕੀ ਖਿਡਾਰੀਆਂ ਨੇ ਚੌਕੇ-ਛੱਕਿਆਂ ਦੀ ਝੜੀ ਲਾ ਦਿੱਤੀ। ਕਾਇਲ ਮੇਅਰਸ ਨੇ 24 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਆਯੂਸ਼ ਬਦੋਨੀ ਨੇ 24 ਗੇਂਦਾਂ ’ਤੇ 43 ਦੌੜਾਂ, ਮਾਰਕਿਸ ਸਟੋਈਨਸ ਨੇ 40 ਗੇਂਦਾਂ ਵਿੱਚ 72 ਦੌੜਾਂ ਬਣਾਈਆਂ। ਨਿਕੋਲਿਸ ਨੇ ਮਹਿਜ਼ 19 ਗੇਂਦਾਂ ਵਿੱਚ 45 ਦੌੜਾਂ ਬਣਾਈਆਂ। ਦੀਪਕ ਹੁੱਡਾ 11 ਦੌੜਾਂ ਅਤੇ ਕਰੁਨਲ ਪਾਂਡਿਆ ਪੰਜ ਦੌੜਾਂ ਬਣਾ ਕੇ ਨਾਬਾਦ ਰਹੇ।





News Source link

- Advertisement -

More articles

- Advertisement -

Latest article