35.6 C
Patiāla
Saturday, May 11, 2024

ਆਈਪੀਐੱਲ: ਰਾਜਸਥਾਨ ਰਾਇਲਸ ਨੇ ਚੇਨੱਈ ਸੁਪਰਕਿੰਗਜ਼ ਨੂੰ 32 ਦੌੜਾਂ ਨਾਲ ਹਰਾਇਆ

Must read


ਜੈਪੁਰ, 27 ਅਪਰੈਲ

ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਅਰਧ ਸੈਂਕੜੇ ਤੋਂ ਬਾਅਦ ਐਡਮ ਜ਼ੰਪਾ ਤੇ ਰਵੀਚੰਦਰਨ ਅਸ਼ਵਿਨ ਦੀ ਫਿਰਕੀ ਦੇ ਜਾਦੂ ਨਾਲ ਰਾਜਸਥਾਨ ਰਾਇਲਸ ਦੀ ਟੀਮ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਅੱਜ ਇੱਥੇ ਚੇਨੱਈ ਸੁਪਰਕਿੰਗਜ਼ ਨੂੰ 32 ਦੌੜਾਂ ਨਾਲ ਹਰਾ ਕੇ ਅੰਕ ਸੂਚੀ ਵਿੱਚ ਸਿਖਰ ’ਤੇ ਪਹੁੰਚ ਗਈ। ਰਾਇਲਸ, ਸੁਪਰਕਿੰਗਜ਼ ਤੇ ਗੁਜਰਾਤ ਟਾਈਟਨਸ ਤਿੰਨਾਂ ਦੇ 10 ਅੰਕ ਹਨ ਪਰ ਬਿਹਤਰ ਨੈੱਟ ਰਨ ਰੇਟ ਕਰ ਕੇ ਰਾਇਲਸ ਦੀ ਟੀਮ ਸਿਖ਼ਰ ’ਤੇ ਹੈ। ਟਾਈਟਨਸ ਨੇ ਹਾਲਾਂਕਿ ਬਾਕੀ ਦੋ ਟੀਮਾਂ ਦੇ ਅੱਠ ਦੇ ਮੁਕਾਬਲੇ ਇਕ ਮੈਚ ਘੱਟ ਖੇਡਿਆ ਹੈ।

ਰਾਇਲਸ ਦੇ 203 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੁਪਰਕਿੰਗਜ਼ ਦੀ ਟੀਮ ਸ਼ਿਵਮ ਦੂਬੇ (33 ਗੇਂਦਾਂ ’ਚ 52 ਦੌੜਾਂ, ਦੋ ਚੌਕੇ ਤੇ ਚਾਰ ਛੱਕੇ) ਦੇ ਅਰਧ ਸੈਂਕੜੇ ਅਤੇ ਰੁਤੂਰਾਜ ਗਾਇਕਵਾੜ (47) ਦੀ ਵਧੀਆ ਪਾਰੀ ਦੇ ਬਾਜਵੂਦ ਜ਼ੰਪਾ (22 ਦੌੜਾਂ ਤਿੰਨ ਵਿਕਟਾਂ) ਅਤੇ ਅਸ਼ਵਿਨ (35 ਦੌੜਾਂ ’ਤੇ ਦੋ ਵਿਕਟਾਂ) ਦੀ ਫਿਰਕੀ ਦੇ ਸਾਹਮਣੇ ਛੇ ਵਿਕਟਾਂ ’ਤੇ 170 ਦੌੜਾਂ ਹੀ ਬਣਾ ਸਕੀ। ਰਾਇਲਸ ਨੇ ਇਸ ਤੋਂ ਪਹਿਲਾਂ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ (43 ਗੇਂਦਾਂ ’ਚ 77 ਦੌੜਾਂ, ਅੱਠ ਚੌਕੇ, ਚਾਰ ਛੱਕੇ) ਦੇ ਅਰਧ ਸੈਂਕੜੇ ਅਤੇ ਧਰੁੱਵ ਜੁਰੇਲ (15 ਗੇਂਦਾਂ ’ਚ 34 ਦੌੜਾਂ, ਤਿੰਨ ਚੌਕੇ, ਦੋ ਛੱਕੇ) ਅਤੇ ਦੇਵਦੱਤ ਪਡਿੱਕਲ (13 ਗੇਂਦਾਂ ’ਚ ਨਾਬਾਦ 23, ਚਾਰ ਚੌਕੇ) ਵਿਚਾਲੇ ਪੰਜਵੇਂ ਵਿਕਟ ਲਈ 20 ਗੇਂਦਾਂ ’ਚ 48 ਦੌੜਾਂ ਦੀ ਸਾਂਝੇਦਾਰੀ ਨਾਲ ਪੰਜ ਵਿਕਟਾਂ ’ਤੇ 202 ਦੌੜਾਂ ਬਣਾਈਆਂ। ਸਵਾਈ ਮਾਨਸਿੰਘ ਸਟੇਡੀਅਮ ਵਿੱਚ ਟੀ20 ਮੁਕਾਬਲੇ ’ਚ ਪਹਿਲੀ ਵਾਰ ਕੋਈ ਟੀਮ 200 ਦੌੜਾਂ ਦੇ ਅੰਕੜੇ ਨੂੰ ਪਾਰ ਕਰਨ ’ਚ ਸਫਲ ਰਹੀ। -ਪੀਟੀਆਈ





News Source link

- Advertisement -

More articles

- Advertisement -

Latest article