29.1 C
Patiāla
Saturday, May 4, 2024

ਪੰਚਕੂਲਾ ਵਿੱਚ ਲੱਗੀ ਚਿੱਕ ਫੇਅਰ ਪ੍ਰਦਰਸ਼ਨੀ

Must read


ਪੰਚਕੂਲਾ: ਇੱਥੋਂ ਦੇ ਬੇਲਾ ਵਿਸਟਾ ਹੋਟਲ ਵਿੱਚ ‘ਚਿਕ ਫੇਅਰ’ ਨਾਂ ਦੀ ਪ੍ਰਦਰਸ਼ਨੀ ਲੱਗੀ ਹੈ, ਜਿਸ ਵਿੱਚ 42 ਤੋਂ ਵੱਧ ਸਟਾਲ ਲਗਾਏ ਗਏ ਹਨ। ਇਹ ਪ੍ਰਦਰਸ਼ਨੀ ਅੰਬਿਕਾ ਛਾਬੜਾ ਅਤੇ ਸ਼੍ਰਿਸ਼ਟੀ ਆਂਚਲ ਵੱਲੋਂ ਲਗਾਈ ਗਈ ਹੈ। ਇਸ ਪ੍ਰਦਰਸ਼ਨੀ ਵਿੱਚ ਪੇਂਟਿੰਗਜ਼, ਵੰਨ-ਸੁਵੰਨੇ ਸੂਟ, ਪਟਿਆਲਵੀ ਜੁੱਤੀਆਂ, ਵੱਖ-ਵੱਖ ਤਰ੍ਹਾਂ ਦੀਆਂ ਕਲਾਕ੍ਰਿਤਾਂ, ਸਟੇਸ਼ਨਰੀ, ਬੱਚਿਆਂ ਦੇ ਖਿਡੌਣੇ, ਗਹਿਣੇ ਤੇ ਬੇਕਰੀ ਦੇ ਸਾਮਾਨ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੇ ਸਾਮਾਨ ਦੇ ਸਟਾਲ ਲਗਾਏ ਗਏ ਹਨ। ਪ੍ਰਦਰਸ਼ਨੀ ਦੀ ਪ੍ਰਬੰਧਕ ਅੰਬਿਕਾ ਛਾਬੜਾ ਅਤੇ ਸ਼੍ਰਿਸ਼ਟੀ ਆਂਚਲ ਨੇ ਦੱਸਿਆ ਕਿ ਉਹ ਹੁਣ ਤੱਕ ਚਾਰ ਪ੍ਰਦਰਸ਼ਨੀਆਂ ਲਗਾ ਚੁੱਕੀਆਂ ਹਨ ਅਤੇ ਇਹ ਸਭ ਪ੍ਰਦਰਸ਼ਨੀਆਂ ਪੰਚਕੂਲਾ ਵਿੱਚ ਹੀ ਲਗਾਈਆਂ ਗਈਆਂ ਹਨ। ਅੱਜ ਦੀ ਇਸ ਪ੍ਰਦਰਸ਼ਨੀ ਵਿੱਚ ਟਰਾਈਸਿਟੀ ਤੋਂ ਵੱਡੀ ਗਿਣਤੀ ਲੋਕ ਪਹੁੰਚੇ ਹੋਏ ਸਨ। ਭਵਿੱਖ ਵਿੱਚ ਵੀ ਅਜਿਹੀਆਂ ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ। -ਪੱਤਰ ਪ੍ਰੇਰਕ 



News Source link

- Advertisement -

More articles

- Advertisement -

Latest article