29.1 C
Patiāla
Saturday, May 4, 2024

ਇਨਕਮ ਟੈਕਸ ਵਿਭਾਗ ਦੇ ਕੱਚੇ ਮੁਲਾਜ਼ਮ ਵੱਲੋਂ ਦੋ ਕਰੋੜ ਦਾ ਘਪਲਾ

Must read


ਸੰਜੀਵ ਹਾਂਡਾ

ਫ਼ਿਰੋਜ਼ਪੁਰ, 23 ਅਪਰੈਲ

ਸਥਾਨਕ ਇਨਕਮ ਟੈਕਸ ਵਿਭਾਗ ਵਿਚ ਆਊਟਸੋਰਸ ਰਾਹੀਂ ਭਰਤੀ ਹੋਏ ਇੱਕ ਕੱਚੇ ਮੁਲਾਜ਼ਮ ਖ਼ਿਲਾਫ਼ ਕਰੀਬ ਦੋ ਕਰੋੜ ਰੁਪਏ ਦਾ ਟੀਡੀਐੱਸ ਘਪਲਾ ਕਰਨ ਦੇ ਦੋਸ਼ ਹੇਠ ਥਾਣਾ ਛਾਉਣੀ ਵਿਚ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ। ਇਸ ਘਪਲੇ ਵਿਚ ਉਸ ਨਾਲ ਦਫ਼ਤਰ ਦੇ ਕੁਝ ਹੋਰ ਮੁਲਾਜ਼ਮਾਂ ਦੇ ਸ਼ਾਮਲ ਹੋਣ ਦਾ ਸ਼ੱਕ ਵੀ ਜ਼ਾਹਿਰ ਕੀਤਾ ਜਾ ਰਿਹਾ ਹੈ। ਇਹ ਕਾਰਵਾਈ ਇਨਕਮ ਟੈਕਸ ਦੇ ਅਫ਼ਸਰ ਨਰੇਸ਼ ਕੁਮਾਰ ਬਾਂਸਲ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਗਈ ਹੈ। ਘਪਲਾ ਕਰਨ ਵਾਲੇ ਦੀ ਪਛਾਣ ਸ਼ਹਿਰ ਦੀ ਇੱਛੇ ਵਾਲਾ ਰੋਡ ’ਤੇ ਸਥਿਤ ਸੰਤ ਨਗਰ ਵਾਸੀ ਪ੍ਰਿੰਸ ਚੋਪੜਾ ਵਜੋਂ ਦੱਸੀ ਜਾ ਰਹੀ ਹੈ, ਜੋ ਫ਼ਿਲਹਾਲ ਫ਼ਰਾਰ ਦੱਸਿਆ ਜਾਂਦਾ ਹੈ। ਮਾਮਲੇ ਦੀ ਜਾਂਚ ਕਰ ਰਹੀ ਸਬ ਇੰਸਪੈਕਟਰ ਅਮਨਦੀਪ ਕੌਰ ਨੇ ਕਿਹਾ ਕਿ ਮੁਲਜ਼ਮ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਗਿਆ ਹੈ ਕਿ ਪ੍ਰਿੰਸ ਚੋਪੜਾ ਨੇ ਸਾਲ 2020-21 ਅਤੇ 2021-22 ਦੌਰਾਨ ਕੁਝ ਸਰਕਾਰੀ ਦਫ਼ਤਰਾਂ ਵੱਲੋਂ ਭਰੀ ਗਈ ਇਨਕਮ ਟੈਕਸ ਰਿਟਰਨ ਵਿਚ ਕਰੀਬ ਦੋ ਕਰੋੜ ਰੁਪਏ ਦਾ ਘੁਟਾਲਾ ਕੀਤਾ ਹੈ। ਪ੍ਰਿੰਸ ਚੋਪੜਾ ਨੇ ਇਨ੍ਹਾਂ ਦੇ ਰਿਫ਼ੰਡ ਨੂੰ ਆਪਣੇ ਅਤੇ ਆਪਣੇ ਕੁਝ ਕਰੀਬੀਆਂ ਦੇ ਪੈਨ ਕਾਰਡ ਨਾਲ ਜੋੜ ਕੇ ਇਸ ਘੁਟਾਲੇ ਨੂੰ ਅੰਜਾਮ ਦਿੱਤਾ। ਠੱਗੀ ਦਾ ਸ਼ਿਕਾਰ ਹੋਏ ਦਫ਼ਤਰਾਂ ਵਿਚ ਬੀਡੀਪੀਓ ਦਫ਼ਤਰ ਫ਼ਿਰੋਜ਼ਪੁਰ, ਨਗਰ ਕੌਂਸਲ ਮਮਦੋਟ ਅਤੇ ਨਗਰ ਕੌਂਸਲ ਫ਼ਿਰੋਜ਼ਪੁਰ ਦੇ ਦਫ਼ਤਰ ਸ਼ਾਮਲ ਦੱਸੇ ਜਾਂਦੇ ਹਨ।



News Source link

- Advertisement -

More articles

- Advertisement -

Latest article