29.9 C
Patiāla
Monday, May 13, 2024

ਸਿਰਸਾ: ਵਿਸ਼ੇਸ਼ ਗਿਰਦਾਵਰੀ ਤੇ ਜਿਣਸ ਖਰੀਦ ਲਈ ‘ਆਪ’ ਨੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ

Must read


ਪ੍ਰਭੂ ਦਿਆਲ

ਸਿਰਸਾ, 11 ਅਪਰੈਲ

ਆਮ ਆਦਮੀ ਪਾਰਟੀ ਨੇ ਮੀਂਹ ਤੇ ਗੜਿਆਂ ਨਾਲ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦਾ ਕੰਮ ਜਲਦ ਪੂਰਾ ਕਰਨ ਤੇ ਮੰਡੀਆਂ ’ਚ ਆਈ ਜਿਣਸ ਦੀ ਖਰੀਦ ਕਰਨ ਦੀ ਮੰਗ ਲਈ ਅੱਜ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ ਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਥੇ ਮਿੰਨੀ ਸਕੱਤਰੇਤ ’ਚ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇਣ ਆਏ ਪਾਰਟੀ ਦੇ ਰਾਸ਼ਟਰੀ ਪਰਿਸ਼ਦ ਮੈਂਬਰ ਵਰਿੰਦਰ ਕੁਮਾਰ, ਜ਼ਿਲ੍ਹਾ ਪਰਿਸ਼ਦ ਪ੍ਰਤੀਨਿਧੀ ਮੈਂਬਰ ਹੈਪੀ ਰਾਣੀਆਂ, ਬਲਵਿੰਦਰ ਬਰਾੜ, ਹੰਸ ਰਾਜ ਸਾਮਾ, ਸੁਖਜੀਤ ਕੌਰ ਤੇ ਕਵਿਤਾ ਨਾਗਰ ਨੇ ਦੱਸਿਆ ਕਿ ਜਿਥੇ ਹਾਲੇ ਮੀਂਹ ਤੇ ਗੜਿਆਂ ਨਾਲ ਨੁਕਸਾਨੀਆਂ ਫ਼ਸਲਾਂ ਦੀ ਵਿਸ਼ੇਸ਼ ਗਿਰਦਾਵਰੀ ਦਾ ਕੰਮ ਪੂਰਾ ਨਹੀਂ ਹੋਇਆ ਹੈ ਉਥੇ ਹੀ ਹੁਣ ਮੰਡੀ ਵਿੱਚ ਆ ਰਹੀ ਜਿਣਸ ਦੀ ਖਰੀਦ ਨਹੀਂ ਹੋ ਰਹੀ, ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੰਡੀਆਂ ਵਿੱਚ ਜਿਥੇ ਬਾਰਦਾਣਾ ਨਹੀਂ ਹੈ ਉਥੇ ਹੀ ਨਮੀਂ ਦਸ ਕੇ ਜਿਣਸ ਨੂੰ ਮੰਡੀ ਵਿੱਚ ਰੋਲਿਆ ਜਾ ਰਿਹਾ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਕਿ ਜੇ ਜਿਣਸ ਦੀ ਸਹੀ ਤਰੀਕੇ ਨਾਲ ਖਰੀਦ ਜਲਦ ਸ਼ੁਰੂ ਨਹੀਂ ਕੀਤੀ ਜਾਂਦੀ ਤਾਂ ਆਪ ਵੱਲੋਂ ਤਿੱਖਾ ਪ੍ਰਦਸ਼ਨ ਕੀਤਾ ਜਾਵੇਗਾ।



News Source link

- Advertisement -

More articles

- Advertisement -

Latest article